ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੩)



( ੧੧) ਲੂੰਬੜੀ ਅਤੇ ਕਾਉਂ ਦੀ
ਕਹਾਣੀ॥



ਇੱਕ ਭੁੱਖੀ ਲੂੰਬੜੀ ਨੇ ਵੇਖਿਆ ਕਿ ਕਾਉਂ
ਕਿਸੇ ਬਿਰਛ ਉੱਤੇ ਪਨੀਰ ਦਾ ਟੋਟਾ ਲਈ ਬੈਠਾ ਹੈ।
ਤਾਂ ਲੂੰਬੜੀ ਨੇ ਚਿਤਵਿਆ ਭਈ ਕਿਸੇ ਨਾ ਕਿਸੇ
ਤਰ੍ਹਾਂ ਇਹ ਦੇ ਮੂੰਹੋਂ ਇਹ ਪਨੀਰ ਦਾ ਟੁਕੜਾ ਲਈਏ।
ਉਸ ਬੂਟੇ ਦੇ ਹੇਠ ਜਾਕੇ ਆਖਣ ਲੱਗੀ "ਆਹਾਂ !
ਆਹਾ!! ਤੁਸੀਂ ਕੇਹੇ ਚੰਗੇ ਜਨੌਰ ਹੋ, ਤੁਹਾਡੇ ਖੰਭ
ਵੱਡੇ ਚੰਗੇ ਕਾਲੇ ਚਮਕਦੇ ਹੈਨ, ਤੁਹਾਡਾ ਰੂਪ ਅਤੇ
ਡੌਲ ਬੀ ਵੱਡੀ ਚੰਗੀ ਹੈ। ਤਦ ਮੈਂ ਜਾਣਾਂਗੀ
ਭਈ ਸਾਰੇ ਉੱਡਣ ਵਾਲਿਆਂ ਪੰਛੀਆਂ ਵਿੱਚੋਂ ਤੁਸੀ
ਚੰਗੇ ਹੋ ਜੇ ਮੈਨੂੰ ਥੋੜਾ ਜਿਹਾ ਗਾਉਣ ਬੀ ਗਾਉਂ ਕੇ
ਸੁਨਾਓ"।।
ਕਾਉਂ ਨੇ ਸਭਨਾਂ ਪੰਛੀਆਂ ਵਿੱਚੋਂ ਚੰਗੇਰਾ
ਬਨਣ ਲਈ ਆਪਣਾ ਮੂੰਹ ਖੋਹਲ ਦਿੱਤਾ, ਅਤੇ
"ਕਾਂ" "ਕਾਂ" ਕਰਕੇ ਉਹ ਗਾਉਣ ਲੱਗ ਪਿਆ
ਤਦ ਪਨੀਰ ਦਾ ਟੁਕੜਾ ਮੂੰਹੋਂ ਡਿੱਗ ਪਿਆ। ਲੂੰਬੜੀ ਨੇ
ਝੱਟ ਕਰਕੇ ਟੁਕੜਾ ਚੁੱਕ ਲਿਆ, ਅਤੇ ਕਾਉਂ ਨੂੰ
ਆਖਿਆ "ਲਓ ਪਨੀਰ ਦੇ ਵਾਸਤੇ ਤੁਹਾਨੂੰ ਮੱਥਾ