ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੪)


ਟੇਕਦੀ ਹਾਂ, ਆਪਣਾ ਰਾਗ ਆਪਣੇ ਘਰ ਰੱਖੋ। ਅੱਗੋਂ
ਵਾਸਤੇ ਤੈਨੂੰ ਸਿੱਖਿਆ ਦਿੰਦੀ ਹਾਂ ਕਿ ਫੇਰ ਜੇ ਕਦੀ
ਕੋਈ ਤੇਰੇ ਵਰਗੇ ਕਸੋਹਣੇ ਅਤੇ ਕੋਹਝੇ ਕਰੂਪ ਨੂੰ
ਚੰਗਾ ਅਤੇ ਸੋਹਣਾ ਆਖੇ ਤਦ ਤੂੰ ਜਾਣੂੰ ਭਈ ਇਥੇ
ਕੁਛ ਨਾ ਕੁਛ ਦਾਲ ਵਿੱਚ ਕਾਲਾ ਕਾਲਾ ਹੈ। ਖੁਸ਼ਾਮਦ
ਕਰਨ ਵਾਲਿਆਂ ਤੇ ਬਚਕੇ ਰਹਿਣਾ ਚਾਹੀਦਾ ਹੈ"॥

( ੧੨) ਦਿਖਾਵਾ ॥



ਝੂਠਾ ਦਿਖਾਵਾ ਬੀ ਮਨੁੱਖ ਲਈ ਬਹੁਤ ਬੁਰਾ
ਹੈ, ਇਹ ਇੱਕ ਤਰ੍ਹਾਂ ਦਾ ਝੂਠ ਹੈ, ਅਤੇ ਝੂਠ
ਨੂੰ ਛੱਡਨਾਂ ਹੀ ਚੰਗਾ ਹੈ। ਫੇਰ ਦਿਖਾਵੇ ਨਾਲ ਅੰਤ ਨੂੰ
ਆਪਣਾ ਜਾਨ ਹੁੰਦਾ ਹੈ। ਇਹ ਨਾ ਵਿਚਾਰ ਕੇ
ਮੂਰਖ ਲੋਕ ਆਪਣੇ ਆਪ ਨੂੰ ਹੋਰਨਾਂ ਦੇ ਸਾਮ੍ਹਨੇ
ਹੱਛਾ ਦਿਖਾਉਣ ਲਈ ਆਪਣਿਆਂ ਔਗਣਾਂ ਨੂੰ
ਕੱਜ ਕੇ ਆਪਣੇ ਆਪ ਨੂੰ ਵੱਡਾ ਗੁਣੀ ਪਰਗਟ
ਕਰਦੇ ਹਨ। ਵਿੱਦਯਾਵਾਨ, ਝੂਠਾ ਦਿਖਾਵਾ ਤਾਂ
ਇੱਕ ਵਲ ਰਿਹਾ ਝੂਠੀ ਵਡਿਆਈ ਬੀ ਪਸੰਦ ਨਹੀਂ
ਕਰਦੇ। ਮਰਹੱਟਿਆਂ ਦੀ ਇੱਕ ਰਾਨੀ ਅਹਿਲਯਾ
ਬਾਈ ਹੋਈ ਹੈ, ਉਹ ਮਲ੍ਹਾਰ ਰਾਉ ਹੁਲਕਰ ਦੇ ਮਰਣੇ
ਬਾਦ ਇੰਦੌਰ ਦੇਸ਼ ਦਾ ਤੀਹਾਂ ਵਰਿਆਂ ਤੱਕ ਰਾਜ