ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੫)


ਕਰਦੀ ਰਹੀ। ਉਹ ਬੜੀ ਚੰਗੀ ਅਤੇ ਬੁਧਵਾਨ ਸੀ।
ਉਹ ਪੜ੍ਹੀ ਲਿਖੀ ਸੀ ਅਤੇ ਉਸ ਦੇ ਵਿੱਚ ਬਹੁਤ ਗੁਣ
ਸਨ। ਇੱਕ ਵਾਰ ਇੱਕ ਵੱਡਾ ਪੜ੍ਹਿਆ ਹੋਇਆ ਪੰਡਤ
ਇਨਾਮ ਲੈਣ ਦਾ ਲੋਭ ਕਰਕੇ ਉਹਦੀ ਵਡਿਆਈ
ਦਾ ਇੱਕ ਗ੍ਰੰਥ ਬਣਾ ਕੇ ਲੈ ਗਿਆ ਤੇ ਉਸ ਗ੍ਰੰਥ ਵਿੱਚ ਅ-
-ਹਿਲਯਾਬਾਈ ਦੀ ਰੱਜ ਕੇ ਵਡਿਆਈ ਕੀਤੀ
ਹੋਈ ਸੀ। ਅਹਿਲਯਾ ਬਾਈ ਨੇ ਉਹ ਗ੍ਰੰਥ ਸਾਰਾ
ਸੁਣਿਆ ਪਰ ਛੇਕੜ ਇਹ ਗੱਲ ਆਖੀ ਕਿ ਮੈਂ ਇੱਕ
ਨਿਮਾਣੀ ਪਾਪਣ ਇਸਤ੍ਰੀ ਹਾਂ ਮੈਂ ਇਸ ਵਡਿਆਈ ਦੇ
ਜੋਗ ਨਹੀਂ। ਇੰਨਾਂ ਕੈਹ ਉਸਨੇ ਆਪਣੇ ਵਜ਼ੀਰ ਨੂੰ
ਸਦੁਆਇਆ ਅਤੇ ਪੰਡਤ ਨੂੰ ਬਖ਼ਸ਼ੀਸ਼ ਦੇਣ ਦੀ ਥਾਂ
ਆਗਯਾ ਦਿੱਤੀ ਕਿ ਇਹ ਗ੍ਰੰਥ ਨਰਬਦਾ ਨਦੀ ਵਿੱਚ
ਰੁੜ੍ਹਾ ਦਿਓ।
ਕਈ ਮੂਰਖ ਇਸਤ੍ਰੀਆਂ ਜਗਤ ਦੇ ਦਿਖਾਵੇ
ਲਈ ਆਪਣੇ ਬਿੱਤੋਂ ਬਾਹਰਾ ਗਹਿਣਾ ਕੱਪੜਾ ਪਾਕੇ
ਅਤੇ ਹੱਛਾ ਰੂਪ ਬਣਾਕੇ ਬਾਹਰ ਨਿਕਲਦੀਆਂ
ਹਨ ਜੋ ਸਾਨੂੰ ਲੋਕ ਧਨ ਵਾਲੀਆਂ ਨੂੰ ਸਮਝਣ
ਵਿਆਹ ਢੰਗ ਵਿੱਚ ਕਈ ਜਨਾਨੀਆਂ ਮੰਗ ਕੇ
ਗਹਿਣਾ ਪਾਉਂਦੀਆਂ ਹਨ। ਪਰਾਈ ਚੀਜ਼ ਜੇ ਜਾਂਦੀ
ਰਹੇ ਤਾਂ ਪਿੱਛੋਂ ਮਾਲਕ ਨੂੰ ਮੁੱਲ ਭਰ ਕੇ ਦੇਣ ਲਈ
ਭਾਵੇਂ ਕੁੱਲਾ ਬੀ ਵੇਚਣੇ ਪਏ ਪਰ ਬਾਹਰਲਾ ਨਮੂਜ