ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੬)


ਜਰੂਰ ਰੱਖਣ ਗੀਆਂ। ਸਾਨੂੰ ਚਾਹੀਦਾ ਹੈ ਕਿ ਜੇਹੇ ਹੋਈਏ
ਤੇਹੇ ਹੀ ਲੋਕਾਂ ਅੱਗੇ ਬਨੀਏ॥

ਦੋਹਰਾ॥



ਜਗਤ ਦਿਖਾਵੇ ਵਾਸਤੇ, ਝੂਠੀ ਬਨਤ ਬਣਾਇ॥
ਲੋਕੀ ਤਿਸ ਨੂੰ ਹੱਸਦੀ, ਹੱਥ ਨ ਕੁਝ ਬੀ ਆਇ॥

( ੧੩) ਚੜ੍ਹਦਾ ਅਤੇ ਲਹਿੰਦਾ ॥



ਤੁਹਾਡੇ ਆਲੇ ਦੁਆਲੇ ਹਰ ਵੇਲੇ ਕਈ
ਚੀਜ਼ਾਂ ਹੁੰਦੀਆਂ ਹਨ, ਕੋਈ ਤੁਹਾਡੇ ਅੱਗੇ, ਕੋਈ
ਤੁਹਾਡੇ ਪਿੱਛੇ, ਕੋਈ ਸੱਜੇ ਹੱਥ, ਕੋਈ ਖੱਬੇ ਹੱਥ॥
ਜੇ ਤੁਸੀਂ ਆਪਣੀ ਛੋਟੀ ਭੈਣ ਨੂੰ ਆਖਦੀਆਂ ਹੋ,
ਬਸਤੇ ਵਿੱਚੋਂ ਪੋਥੀ ਕੱਢ ਲਿਆ, ਤਾਂ ਉਹ ਪੁਛਦੀ
ਹੈ, "ਬਸਤਾ ਕਿੱਧਰ ਹੈ?" ਤੁਸੀਂ ਦੱਸੋਗੀਆਂ ਤੇਰੇ
ਸੱਜੇ ਪਾਸੇ ਹੈ ਜਾਂ ਖੱਬੇ ਪਾਸੇ, ਅੱਗੇ ਹੈ ਜਾਂ ਪਿੱਛੇ।
ਇਸ ਤਰ੍ਹਾਂ ਪਾਸਾ ਦੱਸ ਕੇ ਤੁਸੀਂ ਠੀਕ ਪਤਾ
ਦੇ ਦੇਂਦੀਆਂ ਹੋ।
ਜੇ ਤੁਸੀਂ ਕਿਸੇ ਸਹੇਲੀ ਦੇ ਘਰ ਜਾਂਦੀਆਂ
ਹੋਵੋ ਤੇ ਰਾਹ ਦਾ ਪਤਾ ਨ ਲਗੇ, ਤਾਂ ਤੁਸੀਂ
ਪੁੱਛੋਗੀਆਂ ਜੋ ਫਲਾਨੀ ਦਾ ਘਰ ਕਿੱਧਰ ਹੈ?
ਪਤਾ ਦੇਨ ਵਾਲਾ ਤੁਹਾਨੂੰ ਦੱਸੇਗਾ ਅਗਾਂਹ ਲਗੀਆਂ
ਜਾਓ, ਜਾਂ ਪਿਛਾਂਹ ਮੁੜੋ। ਨਾਲ ਇਹ ਵੀ ਦੱਸੇਗਾ