ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੮)


ਵੱਡੇ ਵੇਲੇ ਸੂਰਜ ਵੱਲ ਮੂੰਹ ਕਰਕੇ ਖਲੋਵੋ
ਤਾਂ ਤੁਹਾਡੇ ਅਗਲੇ ਪਾਸੇ ਚੜ੍ਹਦਾ ਹੁੰਦਾ ਹੈ, ਤੇ
ਪਿਛਲੇ ਪਾਸੇ ਲਹਿੰਦਾ। ਤੁਸੀਂ ਆਪਣਾ ਮੂੰਹ ਭਾਵੇਂ
ਕਿਹੜੇ ਪਾਸੇ ਕਰ ਲਓ, ਪਰ ਚੜ੍ਹਦਾ ਉਸੇ ਪਾਸੇ
ਦਾ ਨਾਉਂ ਹੈ। ਸੂਰਜ ਸਾਰਾ ਦਿਨ ਟੁਰਦਾ ਦਿਸਦਾ
ਹੈ, ਪਰ ਚੜ੍ਹਦਾ ਉਸੇ ਪਾਸੇ ਨੂੰ ਆਖਦੇ ਹਨ,
ਜਿੱਥੋਂ ਸਵੇਰੇ ਸੂਰਜ ਚੜ੍ਹਦਾ ਹੈ, ਇਸੇ ਤਰ੍ਹਾਂ ਲਹਿੰਦਾ
ਵੀ ਉਹੀ ਪਾਸਾ ਹੈ ਜਿੱਥੇ ਜਾਕੇ ਸੂਰਜ ਤ੍ਰਿਕਾਲਾਂ ਵੇਲੇ
ਲਹਿੰਦਾ ਜਾਂ ਛਪਦਾ ਹੈ। ਚੜ੍ਹਦੇ ਨੂੰ ਪੂਰਬ ਵੀ ਆਖਦੇ
ਹਨ, ਤੇ ਲਹਿੰਦੇ ਨੂੰ ਪੱਛਮ॥

ਹੁਣ ਜੇ ਤੁਹਾਡਾ ਮਦਰਸਾ ਤੁਹਾਡੇ ਘਰ ਤੋਂ
ਉਸ ਪਾਸੇ ਹੈ ਜਿਧਰੋਂ ਸੂਰਜ ਚੜ੍ਹਦਾ ਹੈ, ਤਾਂ ਕਹਾਂਗੇ
ਜੋ ਮਦਰਸਾ ਤੁਹਾਡੇ ਘਰੋਂ ਚੜ੍ਹਦੇ ਵੱਲ ਹੈ। ਜੇ
ਸੂਰਜ ਦੇ ਲਹਿੰਦੇ ਪਾਸੇ ਹੈ, ਤਾਂ ਲਹਿੰਦੇ ਵੱਲ ਆਖਾਂਗੇ।
ਇਸੇ ਤਰ੍ਹਾਂ ਪੀਹੜੀ ਚਰਖੇ ਆਦਿਕ ਚੀਜਾਂ ਦਾ
ਪਾਸਾ ਦੱਸੀਦਾ ਹੈ।

(੧੯) ਭਲੀਆਂ ਮੱਤਾਂ ।


ਸੂਰਜ ਚੜ੍ਹਨੋਂ ਪਹਿਲੇ ਉਠੀਏ,
ਨਾਮ ਸਾਈਂ ਦਾ ਲਈਏ॥