ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੯)

ਮਾਤਾਂ ਦਾਦੀ ਚਾਚੀ ਭਾਬੀ,
ਨਮਸਕਾਰ ਚਾ ਕਹੀਏ ॥
ਬਾਹਰੋਂ ਹੋਕੇ ਮੂੰਹ ਹੱਥ ਧੋਕੇ,
ਨਾਲ ਦੁ ਭੈਣਾਂ ਰਲੀਏ ॥
ਮਾਤਾ ਜੀ ਥੋਂ ਆਗਯਾ ਲੈਕੇ,
ਪਾਠਸ਼ਾਲਾ ਨੂੰ ਚਲੀਏ॥
ਸੀਸ ਨਵਾ ਉਸਤਾਦਨੀ ਨੂੰ ਫਿਰ,
ਕੰਮ ਵਿੱਚ ਲੱਗ ਜਾਈਏ ॥
ਲਿਖੀਏ ਪੜ੍ਹੀਏ ਕਰੀਏ ਲੇਖਾਂ,
ਸੀਉਣ ਵੱਲ ਮਨ ਲਾਈਏ ॥
ਗੁਲੂਬੰਦ ਅਰ ਮੌਜੇ ਉਠੀਏ,
ਨਾਲੇ ਖੂਬ ਬਨਾਈਏ।
ਭਾਜੀ ਦਾਲ ਚੜ੍ਹਾਈਏ ਆਪੇ,
ਰੋਟੀ ਆਪ ਪਕਾਈਏ ॥
ਚੌਂਕਾਂ ਭਾਂਡਾ ਸਾਫ ਰੱਖੀਏ,
ਛੋਟੇ ਬਾਲ ਖਿਡਾਈਏ।
ਮਾਂ, ਭਰਜਾਈ, ਭੈਣ ਵੱਡੀ ਨੂੰ,
ਆਦਰ ਨਾਲ ਬੁਲਾਈਏ ॥
ਘਰ ਵਿੱਚ ਭੰਡੀ ਕਦੇ ਨ ਪਾਈਏ,
ਝਗੜੇ ਵਿੱਚ ਨੇ ਆਈਏ।
ਰੁੱਖਾ ਸੁਖਾ ਜੋ ਕੁਝ ਲੱਭੇ,