ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੧)

ਕੁੱਤੇ ਇਸ ਲੜਾਈ ਦਾ ਮੁੱਢ ਹਨ, ਕਿਉਂ ਜੋ ਉਹ
ਸਦਾ ਸਾਨੂੰ ਭੌਕਦੇ ਅਤੇ ਲੜਾਉਂਦੇ ਰਹਿੰਦੇ ਹਨ,
ਜੇ ਉਨ੍ਹਾਂ ਨੂੰ ਕੱਢ ਦਿਓ ਤਾਂ ਸਾਡੀ ਸੁਲ੍ਹਾ ਵਿੱਚ ਫੇਰ ਕੋਈ
ਅਟਕਾ ਨਹੀਂ ਹੈ।

ਉਨਾਂ ਮੂਰਖਾਂ ਮੇਢਿਆਂ ਨੇ ਇਹ ਗੱਲ ਮੰਨ ਲਈ
ਅਤੇ ਕੁੱਤਿਆਂ ਨੂੰ ਜੇਹੜੇ ਉਨ੍ਹਾਂ ਦੇ ਪਹਿਰੇ ਦਾਰ ਅਤੇ
ਰਾਖੇ ਸਨ ਕੱਢ ਦਿੱਤਾ ਅਤੇ ਫੇਰ ਆਪ ਛੇਤੀ ਨਾਲ ਹੀ।
ਬਘਿਆੜਾਂ ਦਾ ਸ਼ਕਾਰ ਬਣ ਗਏ।

(੧੬) ਕ੍ਰੋਧ ॥


ਕ੍ਰੋਧ ਜਾਂ ਗੁੱਸਾ ਬੁਰੀ ਬਲਾ ਹੈ। ਕ੍ਰੋਧੀ ਆਦਮੀ
ਬੁਰੇ ਅਤੇ ਭਲੇ ਕੰਮਾਂ ਨੂੰ ਨਹੀਂ ਸਮਝ ਸਕਦਾ।
ਜੋ ਉਸ ਵੇਲੇ ਮੰਨ ਵਿੱਚ ਆਵੇ ਕਰ ਬੈਂਹਦਾ ਹੈ, ਚਾਹੇ
ਕਿੱਨਾ ਹੀ ਜਾਨ ਹੋਵੇ। ਕ੍ਰੋਧ ਨਾਲ ਮਨੁੱਖ ਅੰਨ੍ਹਾਂ ਹੋ ਜਾਂਦਾ
ਹੈ। ਧੀਰਜ ਛੱਡ ਦੇਂਦਾ ਹੈ ਅਤੇ ਆਪਣੇ ਪਰਾਏ ਨੂੰ
ਨਹੀਂ ਵੇਖ ਸੱਕਦਾ। ਕ੍ਰੋਧ ਕਰਨ ਵਾਲੀ ਕੁੜੀ
ਯਾ ਤੀਵੀਂ ਦੀ ਕੋਈ ਸਹੇਲੀ ਵੀ ਨਹੀਂ ਬਣਦੀ
ਅਤੇ ਕੋਈ ਉਹਦੇ ਕੋਲ ਜਾਕੇ ਗੱਲ ਵੀ ਨਹੀਂ ਕਰਨੀ
ਚਾਹੁੰਦੀ, ਸਭ ਉਸ ਤੋਂ ਐਉਂ ਡਰਦੇ ਹਨ ਜਿੱਕੁਰ
ਕੋਈ ਹਉਆ ਹੁੰਦਾ ਹੈ। ਗੁੱਸੇ ਨਾਲ ਭਰੇ ਹੋਏ ਮਰਦ