ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)


ਯਾ ਤ੍ਰੀਮਤ ਦਾ ਮੂੰਹ ਬੀ ਲੋਕ ਨਹੀਂ ਵੇਖਣਾ
ਚਾਹੁੰਦੇ॥
ਕਹਿੰਦੇ ਹਨ ਕਿ ਕਿਸੇ ਆਦਮੀ ਨੂੰ ਤਾਪ
ਚੜ੍ਹਿਆ। ਲੋਕਾਂ ਨੇ ਉਸਨੂੰ ਕਿਹਾ ਕਿ ਫਲਾਨੇ
ਮਹੱਲੇ ਇੱਕ ਧਨੀ ਰਹਿੰਦਾ ਹੈ ਉਸ ਕੋਲ ਇੱਕ
ਸ਼ਰਬਤ ਹੈ ਜਿਸ ਦੇ ਪੀਤਿਆਂ ਤਾਪ ਲੈਹ ਜਾਂਦਾ ਹੈ।
ਇਹ ਸੁਣ ਰੋਗੀ ਉਸ ਮਹੱਲ ਇਆ, ਜਾਕੇ ਕੀ
ਵੇਖਦਾ ਹੈ, ਕਿ ਉਹ ਧਨੀ ਕ੍ਰੋਧ ਵਿੱਚ ਆਇਆ
ਹੋਇਆ ਹੈ, ਅੱਖਾਂ ਲਾਲ ਹੋਈਆਂ ਹੋਈਆਂ ਹਨ
ਅਤੇ ਮੂੰਹ ਵਿੱਚੋਂ ਝੱਗ ਪਈ ਵਗਦੀ ਹੈ, ਤੇ ਜੋ
ਮੂੰਹ ਆਉਂਦਾ ਹੈ ਪਿਆ ਬਕਦਾ ਹੈ। ਇਹ ਹਾਲ
ਵੇਖ ਉਹ ਵਿਚਾਰਾ ਪਿਛਲੇ ਪੈਰੀ ਮੁੜਿਆਂ ਅਤੇ ਆਖਣ
ਲੱਗਾ ਪਈ ਜਿਸ ਦਾ ਦਰਸ਼ਨ ਕਰਨ ਨਾਲ ਚੰਗੇ
ਭਲੇ ਨੂੰ ਤਾਪ ਚੜ੍ਹ ਜਾਵੇ ਉਸਦਾ ਦਾਰੂ ਬਿਮਾਰ ਨੂੰ
ਕੀ ਗੁਣ ਕਰੇਗਾ?
ਕ੍ਰੋਧੀ ਦੇ ਹੱਥੋਂ ਮਿਠਿਆਈ ਖਾਣ ਨਾਲੋਂ
ਹਸਮੁਖ ਦੇ ਹੱਥੋਂ ਤੁੱਮਾਂ ਖਾਣਾ ਹੱਛਾ ਹੈ। ਗੁੱਸੇ
ਵਿੱਚ, ਆਕੇ ਕਈਆਂ ਨੇ ਵਿਹੁ ਖਾਕੇ ਪ੍ਰਾਣ ਦੇ ਦਿੱਤੇ।
ਯਾ ਘਰ ਬਾਰ ਨੂੰ ਅੱਗ ਲਾ ਫੂਕ ਦਿੱਤਾ ਯਾ ਆਪਣੇ
ਸਰਬੰਧੀਆਂ ਜਾਂ ਨਾਲ ਲੜਾਈ ਕਰਕੇ ਦੁਖ
ਪਾਇਆ। ਕ੍ਰੋਧ ਸੱਜਣਾਂ ਨੂੰ ਵੀ ਵੈਰੀ, ਬਣਾ ਦੇਂਦਾ ਹੈ