ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੩)

ਜਾਂ ਕ੍ਰੋਧ ਆਵੇ ਤਾਂ ਕਿਸੇ ਹੋਰ ਪਾਸੇ ਧਯਾਨ ਕਰਨਾ
ਚਾਹੀਦਾ ਹੈ ਜਿਸ ਥਾਂ ਉਹ ਟਲ ਜਾਵੇ। ਕ੍ਰੋਧ ਵੱਡਾ
ਚੰਡਾਲ ਹੈ,ਇਸ ਨੂੰ ਨੇੜੇ ਨਹੀਂ ਢੁੱਕਣ ਦੇਣਾ ਚਾਹੀਦਾ।

ਦੋਹਰਾ ॥



ਕ੍ਰੋਧ ਕਦੇ ਬੀ ਨਾ ਕਰੋ, ਕ੍ਰੋਧ ਬੜਾ ਚੰਡਾਲ॥
ਕ੍ਰੋਧ ਵੱਸ ਜੋ ਆਦਮੀ, ਤਿਸਦਾ ਮੰਦਾ ਹਾਲ॥

(੧੭) ਰੋਟੀ ॥੨॥



ਵੀਰੋ ਦੀ ਬੇਬੇ ਜਦੋਂ ਦੀ ਪੇਕੇ ਗਈ ਹੋਈ ਸੀ
ਕਦੀ ਕਦੀ ਉਸਦੀ ਦਾਦੀ ਕੁਛ ਰਿੰਨ੍ਹ ਪਕਾ ਲੈਂਦੀ
ਪਰ ਅਕਸਰ ਉਸਦਾ ਪਿਉ ਬਜਾਰੋਂ ਪੱਕੀ ਪਕਾਈ
ਵਸਤ ਲੈ ਆਉਂਦਾ ਸੀ। ਪਰ ਜਦ ਉਸਦੀ ਦਾਦੀ ਨੇ
ਉਸ ਦੇ ਪਿਉ ਨੂੰ ਸਮਝਾਇਆ ਜੋ ਵੀਰੋ ਨੂੰ ਰਸੋਈ
ਦੀ ਜਾਚ ਸਿੱਖਣੀ ਲੋੜੀਦੀ ਹੈ ਅਰ ਉਸਦੇ ਪਿਉ ਨੇ
ਬੀ ਮੰਨ ਲਿਆ ਤਾਂ ਵੀਰੋ ਨੂੰ ਬੜਾ ਚਾ ਚੜ੍ਹਿਆ।
ਉਸ ਨੇ ਕਿਸੇ ਪੋਥੀ ਵਿੱਚ ਇੱਕ ਪ੍ਰਸਤਾਵ ਪੜ੍ਹਿਆ ਸੀ
ਜੋ ਕੁੜੀਆਂ ਨੂੰ ਰਿੰਨ੍ਹਣ ਪਕਾਣ ਦੀ ਜਾਚ ਅਵੱਸੋਂ
ਸਿੱਖਣੀ ਚਾਹੀਦੀ ਹੈ। ਨਾਲੇ ਆਪਣੀ ਉਸਤਾਦਣੀ
ਕੋਲੋਂ ਬੀ ਬਹੁਤ ਕੁਝ ਸੁਣਿਆ ਹੋਯਾ ਸੀ। ਸੋ ਆਪਣੀ
ਦਾਦੀ ਨੂੰ ਕਹਿਣ ਲੱਗੀ :-