ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੪)


ਵੀਰੋ---ਮਾਂ ਜੀ ਅੱਜ ਮੈਂ ਰੋਟੀ ਪਕਾਵਾਂਗੀ।
ਦਾਦੀ---ਛਾਲ ਮਾਰ ਕੇ ਕੋਠੇ ਤੇ ਨਹੀਂ ਚੜ੍ਹੀਦਾ,
ਪੌੜੀਓ ਪੌੜੀ ਚੜ੍ਹੀਦਾ ਹੈ। ਇੱਕੋ ਵਾਰੀ ਰੋਟੀ
ਪਕਾਣ ਦੀ ਜਾਚ ਨਹੀਂ ਆਉਂਦੀ, ਪਹਿਲੇ
ਮੇਰੇ ਨਾਲ ਉਤਲੀ ਆਹੜਤ ਕਰਿਆ ਕਰ,
ਨਾਲੇ ਧਿਆਨ ਰੱਖਿਆ ਕਰ ਕਿ ਮੈਂ
ਕਿੱਕੁਰ ਰੋਟੀ ਪਕਾਂਦੀ ਹਾਂ। ਇਸ ਤਰ੍ਹਾਂ
ਕੀਤਿਆਂ ਸਹਿਜੇ ਸਹਿਜੇ ਜਾਚ ਆ ਜਾਵੇਗੀ।
ਜਾਹ ਭਲਾ ਅੱਜ ਬੱਲਣਿਓਂ ਆਟਾ ਤੇ ਕੱਢ
ਲਿਆਂ ਖਾਂ॥
ਵੀਰੋ---ਦੌੜੀ ਦੌੜੀ ਗਈ, ਬੱਲਣਾ ਪਰਾਤ ਤੇ ਚੁੱਕ
ਲੁੱਦਿਆ, ਚੋਖਾ ਆਟਾ ਡੁੱਲ੍ਹ ਗਿਆ ਅਰ
ਪਰਾਤ ਬੀ ਭਰ ਗਈ। ਆਟਾ ਲੈਕੇ ਦਾਦੀ
ਕੋਲ ਆਈ॥
ਦਾਦੀ---ਐਨਾ ਦਾ ਇਕੱਠਾ ਕਿਉਂ ਕੱਢ ਲਿਆਈਂ}
ਹੈਂ, ਐਨਾਂ ਕਿਸ ਖਾਣਾ ਹੈ? ਇਹ ਤੇ
ਕੋਈ ਚਾਰ ਡੰਗਾਂ ਦਾ ਹੈ, ਅਸੀਂ ਤੇ ਸੁਖ
ਨਾਲ ਘਰ ਦੇ ਚਾਰ ਜੀ ਹਾਂ, ਤੇਰਾ ਪਿਉ
ਮੈਂ, ਤੂੰ ਤੇ ਤੇਰਾ ਨਿੱਕਾ ਭਰਾ, ਸਾਨੂੰ ਤੇ ਤੇ
ਤ੍ਰੈ ਕੁ ਪਾ ਬੀ ਬੜਾ ਹੈ॥