ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੬)


ਵੀਰੋ---ਦੋ ਗੱਲਾਂ ਤੇ ਨਹੀਂ ਹੋ ਸਕਦੀਆਂ। ਕੰਮ ਬੀ
ਕਰੀਏ ਨਾਲੇ ਜਾਪੇ ਬੀ ਨਾਂ ਤੇ ਹੋ ਵੀ
ਜਾਵੇ॥
ਦਾਦੀ---ਅਸਲੀ ਕੰਮ ਕਰਨ ਵਾਲੀਆਂ ਤਾਂ ਇਵੇਂ ਹੀ
ਕਰਦੀਆਂ ਹਨ। ਖਾਸ ਕਰਕੇ ਰਸੋਈ
ਦਾ ਕੰਮ ਕਰਨ ਵਾਲੀ, ਜੋ ਆਪ ਸੁਥਰੀ
ਰਹਿੰਦੀ ਹੈ, ਧੀਰਜ ਤੇ ਠਰ੍ਹਾ ਨਾਲ
ਕੰਮ ਕਰਦੀ ਹੈ, ਨਾ ਤੇ ਡੰਡ ਪਾਉਂਦੀ ਹੈ,
ਨਾ ਹੀ ਲੋਕਾਂ ਨੂੰ ਦਿਖਾਲਦੀ ਹੈ। ਜੋ ਡੰਡ
ਪਾਕੇ ਕੰਮ ਕਰਨ ਉਨ੍ਹਾਂ ਨੂੰ ਲੋਕੀ ਆਖਦੇ
ਹਨ "ਢਾਈ ਤਾਂ ਖਿਚੜੀ ਚੁਬਾਰੇ ਚੜ੍ਹ
ਰਸੋਈ" ਅਰ ਵਖਾਲੇ ਵਾਲੀ ਨੂੰ, ਜੋ
ਕਰੇ ਥੋਹੜਾ ਤੇ ਵਿਖਾਏ ਬਹੁਤਾ,ਆਖਦੇ ਹਨ
"ਉੱਲਰ ਬਾਂਹ ਸੁਲੱਖਣੀ, ਵਿੱਚੋਂ ਪੱਛੀ
ਸੱਖਣੀ"॥

(੧੮) ਉੱਤਰ ਅਤੇ ਦੱਖਣ



ਤੁਸੀ ਜਾਨਦੀਆਂ ਹੋ,ਜਿੱਧਰੋਂ ਸੂਰਜ ਚੜ੍ਹਦਾ ਹੈ,
ਉਸੇ ਪਾਸੇ ਦਾ ਨਾਉਂ ਚੜ੍ਹਦਾ ਤੇ ਜਿੱਧਰ ਲਹਿੰਦਾ