ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੧)


( ੨੦) ਲੋਭ ॥


ਲੋਭ ਬੀ ਮਨੁੱਖ ਦਾ ਡਾਢਾ ਜਾਨ ਕਰਦਾ ਹੈ।
ਲੋਭੀ ਨੂੰ ਕਦੇ ਸੰਤੋਖ ਨਹੀਂ ਆਉਂਦਾ ਭਾਵੇਂ ਕਿੰਨਾਂ
ਹੀ ਧਨ ਉਹਦੇ ਕੋਲ ਹੋਵੇ, ਉਹ ਸਦਾ ਵਧੀਕ ਹੀ
ਵਧੀਕ ਜੋੜਨ ਦਾ ਜਤਨ ਕਰਦਾ ਰਹਿੰਦਾ ਹੈ। ਲੋਭੀ।
ਆਦਮੀ ਆਪਣੇ ਕੰਮ ਕੱਢਨ ਲਈ ਪਾਪ ਪੁੰਨ ਦੀ
ਵਿਚਾਰ ਨਹੀਂ ਕਰਦਾ। ਬਹੁਤ ਬੁਪਾਰੀਆਂ ਦਾ ਬੀ
ਏਹੋ ਹਾਲ ਹੈ, ਧਨ ਦਾ ਲੋਭ ਕਰਕੇ ਝੂਠ ਬੋਲਦੇ ਹਨ।
ਅਤੇ ਗਰੀਬਾਂ ਨੂੰ ਅਰ ਬਾਲਕਾਂ ਨੂੰ ਵੱਸ ਕਰਾਈ ਠੱਗਦੇ
ਹਨ। ਇੱਕ ਨੂੰ ਇੱਕ ਗੱਲ ਕਹਿਕੇ ਦੂਸਰੇ ਨੂੰ ਦੂਜੀ ਗੱਲ
ਕਹਿੰਦੇ ਹਨ ਅਤੇ ਇਸ ਤਰ੍ਹਾਂ ਭਲਿਆਂ ਲੋਕਾਂ ਦਾ ਸਿਰ
ਮੁੰਨਦੇ ਰਹਿੰਦੇ ਹਨ, ਓੜਕ ਨੂੰ ਇੱਕ ਦਿਨ ਉਨ੍ਹਾਂ ਦਾ
ਵਿਸਾਹ ਨਹੀਂ ਰਹਿੰਦਾ ਅਤੇ ਲੋਕ ਉਨ੍ਹਾਂ ਨੂੰ ਲੁਟੇਰੇ
ਸਮਝ ਉਨਾਂ ਕੋਲੋਂ ਸੌਦਾ ਲੈਣਾ ਛੱਡ ਦੇਂਦੇ ਹਨ।
ਐਉਂ ਉਨਾਂ ਦਾ ਬੁਪਾਰ ਨਸ਼ਟ ਹੋ ਜਾਂਦਾ ਹੈ
ਅਤੇ ਫੇਰ ਉਹ ਪਛੋਤਾਉਂਦੇ ਹਨ ਕਿ ਅਸੀਂ ਲੋਭ
ਕਿਉਂ ਕੀਤਾ।
ਕ੍ਰੋਧ, ਲੋਭ, ਹੰਕਾਰ ਆਦਿਕ ਸਾਡੇ ਵੈਰੀ ਹਨ।
ਇਨ੍ਹਾਂ ਨੂੰ ਜਿੱਤਨਾਂ ਵੱਡਾ ਔਖਾ ਹੈ, ਪਰ ਜਿਸ ਮਰਦ
ਯਾ ਤੀਵੀਂ ਨੇ ਇਨ੍ਹਾਂ ਨੂੰ ਜਿੱਤਿਆ ਓਹੀਓ ਬਹਾਦਰ