ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੨)


ਹੈ, ਲੋਭ ਦੇ ਵੱਸ ਹੋਕੇ ਹੀ ਮਰਦ ਤ੍ਰੀਮਤਾਂ ਚੋਰੀ
ਕਰਦੀਆਂ ਹਨ ਅਤੇ ਦੂਜੇ ਦਾ ਹੱਕ ਮਾਰਦੀਆਂ ਹਨ।
ਸਭਨਾਂ ਲੋਕਾਂ ਪਾਸ ਕੁਝ ਚੀਜ਼ਾਂ ਹੁੰਦੀਆਂ ਹਨ ਜੋ
ਉਨ੍ਹਾਂ ਦੀਆਂ ਆਪਣੀਆਂ ਕਹਾਉਂਦੀਆਂ ਹਨ, ਦੂਸ-
ਰਿਆਂ ਦਾ ਕੁਝ ਹੱਕ ਨਹੀਂ ਜੋ ਉਨ੍ਹਾਂ ਚੀਜ਼ਾਂ ਨੂੰ ਲੈਣ
ਦੀ ਇੱਛਿਆ ਕਰਨ॥

ਜੇ ਤੁਹਾਡੇ ਕੋਲ ਇੱਕ ਰੁਪਈਆ ਹੋਵੇ ਤਾਂ ਤੁਸੀਂ
ਨਹੀਂ ਚਾਹੁੰਦੀਆਂ ਜੋ ਉਸ ਨੂੰ ਕੋਈ ਹੋਰ ਲੈ ਜਾਏ।
ਇਸੇ ਤਰ੍ਹਾਂ ਤੁਹਾਨੂੰ ਬੀ ਦੂਸਰੇ ਦੇ ਧਨ ਦਾ ਲੋਭ
ਨਹੀਂ ਕਰਨਾ ਚਾਹੀਦਾ, ਜੋ ਚੀਜ਼ ਸਾਡੀ ਆਪਣੀ
ਨਹੀਂ ਉਸ ਵੱਲ ਕਦੇ ਧਿਆਨ ਨਾ ਕਰੋ। ਜੋ ਕੁਝ
ਪਰਮੇਸ਼੍ਵਰ ਨੇ ਸਾਨੂੰ ਦਿੱਤਾ ਹੈ ਓਹੀਓ ਸਾਡੇ ਲਈ
ਬਹੁਤ ਹੈ। ਲੋਭ ਕਰਕੇ ਪਰਾਇਆ ਮਾਲ ਲੈਣ ਦੀ
ਚਾਹ ਨ ਕਰੋ॥

ਦੋਹਰਾ ॥



ਕਰ ਉਸ ਤੇ ਸੰਤੋਖ ਤੂੰ, ਜੋ ਦੇਵੇ ਮਹਾਰਾਜ।
ਬਹੁਤਾ ਕਰੇ ਨ ਲੋਭ ਜੇ, ਸੌਰਣ ਤੇਰੇ ਕਾਜ।

(੨੧) ਵਿੱਦਯਾ ਦੀ ਵਡਿਆਈ ॥



ਵਿੱਦਯਾ ਜਾਂ ਗਯਾਨ ਜਾਨਣ ਨੂੰ ਆਖਦੇ ਹਨ।