ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੩)


ਜਿਸ ਮਨੁੱਖ ਨੇ ਵਿੱਦਯਾ ਨਹੀਂ ਪੜ੍ਹੀ, ਉਸ ਨੂੰ ਇਹ
ਸਮਝ ਨਹੀਂ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ, ਅਤੇ
ਕੀ ਨਹੀਂ ਕਰਨਾ ਚਾਹੀਦਾ। ਜਿੱਕੁਰ ਘਰ ਵਿੱਚ ਦੀਵਾ
ਬਾਲਣ ਕਰਕੇ ਘਰ ਵਿੱਚ ਚਾਨਣ ਹੋ ਜਾਂਦਾ ਹੈ ਤਿਵੇਂ
ਹੀ ਵਿੱਦਯਾ ਨਾਲ ਮਨੁੱਖ ਦੇ ਅੰਦਰ ਉਜਾਲਾ ਹੋ ਜਾਂਦਾ
ਹੈ। ਜਿਸ ਤਰ੍ਹਾਂ ਹਨੇਰੇ ਕੋਠੇ ਵਿਚ ਕੁਝ ਨਹੀਂ ਦਿਸਦਾ,
ਉਸੇ ਤਰ੍ਹਾਂ ਮੂਰਖ ਅਨਪੜ੍ਹ ਮਰਦ ਯਾ ਤ੍ਰੀਮਤ ਨੂੰ ਕੁਝ
ਨਹੀਂ ਸੁਝਦਾ॥

ਵਿੱਦਯਾ ਨਾਲ ਮਨੁੱਖ ਮਾਨ ਪਾਉਂਦਾ ਹੈ
ਅਤੇ ਸੰਸਾਰ ਵਿੱਚ ਉਸਦਾ ਜਸ ਹੁੰਦਾ ਹੈ।
ਦੇਖੋ ਵਿੱਦਯਾ ਪੜ੍ਹਕੇ ਕੇਹੀਆਂ ਕੇਹੀਆਂ ਅਚਰਜ
ਵਸਤਾਂ ਲੋਕਾਂ ਨੇ ਬਣਾਈਆਂ ਹਨ। ਵਿੱਦਯਾ ਦੇ
ਬਲ ਨਾਲ ਹੀ ਰੇਲ, ਤਾਰ, ਜਹਾਜ਼ ਅਤੇ ਕਈ
ਤਰ੍ਹਾਂ ਦੀਆਂ ਕਲਾਂ ਨਿਕਲੀਆਂ ਹਨ ਅਤੇ ਪਈਆਂ
ਚੱਲਦੀਆਂ ਹਨ॥

ਵਿੱਦਯਾ ਧਨ ਕੋਲੋਂ ਬੀ ਚੰਗੀ ਹੈ, ਕਿਉਂ ਜੋ
ਧਨ ਨਸ਼ਟ ਬੀ ਹੋ ਜਾਂਦਾ ਹੈ, ਅੱਗ ਲੱਗਣ ਨਾਲ ਜਾਂ
ਚੋਰੀ ਹੋ ਜਾਣ ਥਾਂ ਜਾਂ ਬਿਮਾਰੀ ਪੈਣ ਕਰਕੇ ਧਨ ਪੱਲੇ
ਨਹੀਂ ਰਹਿੰਦਾ ਪਰ ਵਿੱਦਯਾ ਸਦਾ ਪਾਸ ਰਹਿੰਦੀ
ਹੈ। ਚੋਰ ਇਸ ਨੂੰ ਨਹੀਂ ਚੁਰਾ ਸਕਦਾ, ਸੜਦੀ