ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੪)


ਇਹ ਨਹੀਂ, ਨਾਂ ਇਹ ਰੁੜ੍ਹਦੀ ਹੀ ਹੈ, ਘੁਣ, ਮੱਖੀ,
ਮੈਲ ਇਸ ਨੂੰ ਨਹੀਂ ਲੱਗਦੀ। ਫੇਰ ਜੇ ਧਨ ਤੁਸੀਂ
ਕਿਸੇ ਨੂੰ ਦੇ ਦਿਓ ਤਾਂ ਮੁੜ ਉਹ ਤੁਹਾਡੇ ਕੋਲ
ਨਾ ਰਹੇਗਾ ਪਰ ਵਿੱਦਯਾ ਜਿੰਨੀ ਵੰਡੋ ਓਨੀ ਹੀ ਸਗੋਂ
ਵਧਦੀ ਹੈ॥

ਕਈ ਲੋਕ ਇਹ ਸਮਝੀ ਬੈਠੇ ਹਨ ਕਿ ਵਿੱਦਯਾ
ਪੜ੍ਹਣਾ ਨੌਕਰੀ ਲਈ ਹੈ। ਇਹ ਨਹੀਂ ਵਿਚਾਰਦੇ
ਜੋ ਵਿੱਦਯਾ ਨਾਲ ਅਕਲ ਆਉਂਦੀ ਹੈ। ਕਈ
ਤੀਵੀਂਆਂ ਬੀ ਕਹਿੰਦੀਆਂ ਹਨ ਕਿ ਅਸਾਂ ਪੜ੍ਹ ਕੇ ਕੀ
ਕਰਨਾ ਹੈ? ਅਸਾਂ ਕੋਈ ਦਫ਼ਤਰਾਂ ਦੇ ਬਾਬੂ ਥੋੜਾ
ਬਣਨਾ ਹੈ। ਇਹ ਉਨ੍ਹਾਂ ਦੀ ਭੁੱਲ ਹੈ। ਵਿੱਦਯਾ ਪੜ੍ਹਕੇ
ਕੁੜੀਆਂ ਸੁਘੜ ਹੋ ਜਾਂਦੀਆਂ ਹਨ, ਬਾਲ ਅਵਸਥਾ
ਵਿੱਚ ਮਾਪਿਆਂ ਨੂੰ ਅਤੇ ਵੱਡੀਆਂ ਹੋਕੇ ਆਪਣੇ ਘਰ
ਵਾਲੇ ਅਤੇ ਪੁੱਤ੍ਰਾਂ ਧੀਆਂ ਨੂੰ ਸੁਖ ਦੇਂਦੀਆਂ ਹਨ।
ਸੋ ਵਿੱਦਯਾ ਪੜ੍ਹਨੀ ਲੋੜੀਏ॥

ਦੋਹਰਾ ॥



ਤ੍ਰੀਮਤ ਦਾ ਤੇ ਮਰਦ ਦਾ, ਵਿੱਦਯਾ ਹੀ ਹੈ ਮਾਨ।
ਹੋਰ ਨ ਧਨ ਵਿੱਦਯਾ ਜਿਹਾ, ਕੋਈ ਵਿੱਚ ਜਹਾਨ॥