ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੫)



(੨੨) ਪੋਥੀ ॥



ਪੋਥੀ ਮੈਨੂੰ ਬਹੁਤ ਪਿਆਰੀ।
ਮੈਂ ਜਾਵਾਂ ਇਸ ਥੋਂ ਬਲਿਹਾਰੀ॥
ਘਰ ਬੈਠੇ ਇਹ ਕਥਾ ਸੁਣਾਵੇ।
ਕਰ ਕਹਾਣੀਆਂ ਮਨ ਪਰਚਾਵੇ ॥੧॥
ਜੇਕਰ ਮਨ ਉਦਾਸ ਹੋ ਜਾਵੇ।
ਧੀਰਜ ਦੇ ਇਹ ਦੁੱਖ ਭੁਲਾਵੇ॥
ਬੁੱਧ ਵਧਾਵੇ ਦੇਵੇ ਗਯਾਨ।
ਇਹ ਹੈ ਪਯਾਰੀ ਭੈਣ ਸਮਾਨ ॥੨॥
ਮਰਕੇ ਜੋ ਪਰਲੋਕ ਸਿਧਾਰੇ।
ਸਾਕ ਸੈਨ ਸਰਬੰਧੀ ਪਯਾਰੇ॥
ਬੀਤੇ ਜੁਗ ਤਿਨ੍ਹਾਂ ਨੂੰ ਕੇਤੇ।
ਜੋ ਪੋਥੀ ਪੜ੍ਹ ਅਉਂਦੇ ਚੇਤੇ ॥੩॥
ਪੋਥੀ ਵਿਛੜੇ ਸਾਕ ਮਿਲਾਵੇ।
ਮੁਇਆਂ ਨਾਲ ਗੱਲਾਂ ਕਰਵਾਵੇ॥
ਕਮਰੇ ਸਜਣ ਪੋਥੀਆਂ ਨਾਲ।
ਸੱਜਣ ਲੈਣ ਇਨ੍ਹਾਂ ਨੂੰ ਭਾਲ ॥੪॥
ਅਲਮਾਰੀ ਜੋ ਸ਼ੀਸ਼ੇ ਦਾਰ।
ਅਰ ਮੇਜ਼ਾਂ ਦਾ ਇਹ ਸਿੰਗਾਰ॥
ਜੇ ਨਾ ਪੋਥੀ ਹੁੰਦੀ ਭੈਣ।
ਕਰਦਾ ਕੌਣ ਦੇਣ ਅਰ ਲੈਣ?