ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੬)


ਪੈਂਦੀ ਕਿਸ ਦੀ ਸੁੱਧ ਅਹ ਸਾਰ?
ਹੁੰਦਾ ਜਗ ਵਿੱਚ ਅੰਧ ਗੁਬਾਰ
ਪੜ੍ਹੋ ਪੋਥੀਆਂ ਕਰਕੇ ਪਯਾਰ।
ਸਕੀਆਂ ਭੈਣਾਂ ਵਾਂਗ ਬਿਚਾਰ ।੬।
ਸਖੀਆਂ ਅਰ ਸਹੇਲੀਆਂ ਇਹ।
ਸੰਗੀ ਜਾਣੋ ਕਰੋ ਸਨੇਹ
ਪੋਥੀਆਂ ਦਾ ਜਸ ਸਾਰੇ ਗਾਉਣ।
ਵਿੱਦਯਾ ਗਯਾਨ ਇਨ੍ਹਾਂ ਤੋਂ ਪਾਉਣ॥੭
ਪੋਥੀਆਂ ਵਿਦਯਾ ਦਾ ਭੰਡਾਰ।
ਪਾਉਣ ਉਹ ਜੋ ਪੜ੍ਹਨ ਵਿਚਾਰ
ਮਿਹਨਤ ਬਿਨ ਕੁਝ ਹੱਥ ਨਾ ਆਵੇ।
ਮਿਹਨਤ ਕਰੇ ਜੋ ਵਿੱਦਯਾ ਪਾਵੇ॥੮

( ੨੩ ) ਸਾਡੇ ਦੇਸ਼ ਦੇ ਦਰਯਾ ਕਿਥੋਂ
ਆਉਂਦੇ ਅਤੇ ਕਿਵੇਂ ਵਗਦੇ ਹਨ


ਬੀਬੀਓ ! ਜਦ ਬਹੁਤਾ ਮੀਂਹ ਵਸਦਾ ਹੈ ਧਰਤੀ
ਉੱਤੇ ਪਾਣੀ ਮੇਂਉਦਾ ਨਹੀਂ, ਇਹ ਸਾਰਾ ਪਾਣੀ ਕਿਥੇ
ਜਾਂਦਾ ਹੈ? ਮੋਰੀਆਂ ਵਿੱਚੋਂ ਨਾਲਿਆਂ ਵਿੱਚ ਜਾਂ ਰਿਹਾ
ਹੈ, ਨਾਲੇ ਵਗ ਕੇ ਦਰਯਾਵਾਂ ਵਿੱਚ ਜਾ ਪੈਂਦੇ ਹਨ।
ਕਿਸੇ ਪਿੰਡ ਦਾ ਪਾਣੀ ਕਿਸੇ ਦਰਯਾ ਵਿੱਚ, ਕਿਸ