ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੯)


ਥਾਂ ਪੱਤਨ ਹੁੰਦੇ ਹਨ। ਉੱਥੇ ਬੀ ਕਈ ਵਾਰੀ ਬੇੜੀ
ਔਖੀ ਪਾਰ ਲੱਗਦੀ ਹੈ, ਵਿੱਚ ਬੈਠੇ ਆਦਮੀ ਰੁੜ੍ਹ ਜਾਂਦੇ
ਹਨ। ਤੁਸਾਂ ਵੇਖਿਆ ਹੋਵੇਗਾ ਕਿ ਦਰਯਾਵਾਂ ਦਿਆਂ
ਕੰਢਿਆਂ ਤੇ ਜਿਹੜੇ ਜਿਹੜੇ ਗਿਰਾਂ ਵਸਦੇ ਹਨ
ਓਥੋਂ ਦੇ ਲੋਕ ਭਾਵੇਂ ਕੋਹ ਡੇਢ ਕੋਹ ਦੀ ਵਾਟ ਹੋਵੇ,
ਭੱਜ ਕੇ ਦਰਯਾ ਨੂੰ ਆਉਂਦੇ ਹਨ, ਕੱਪੜੇ ਧੋ
ਲਿਆਉਂਦੇ ਹਨ। ਰਾਹ ਸਾਫ ਪੱਧਰਾ ਹੁੰਦਾ ਹੈ।
ਪਰ ਪਹਾੜਾਂ ਵਿੱਚ ਇਹ ਹਾਲ ਨਹੀਂ ਹੁੰਦਾ। ਦਰਯਾ
ਹਿਠਾਂ ਖੱਡ ਵਿੱਚ ਵਗਦਾ ਹੈ। ਮਲੂਮ ਤਾਂ ਭਾਵੇਂ ਨੇੜੇ
ਹੁੰਦਾ ਹੈ ਪਰ ਢੱਕੀ ਲਹਿੰਦਿਆਂ ਚੜ੍ਹਦਿਆਂ ਸਾਰਾ
ਦਿਨ ਲੱਗ ਜਾਂਦਾ ਹੈ, ਥੱਕ ਕੇ ਚੂਰ ਹੋ ਜਾਈਦਾ ਹੈ॥

(੨੪) ਸੱਚ ਬੋਲਣਾ ॥


ਸੱਚ ਬੋਲਣਾ ਮਨੁੱਖ ਦਾ ਸਭ ਤੋਂ ਵੱਡਾ ਧਰਮ
ਹੈ, ਇਸ ਜਿਹਾ ਹੋਰ ਕੋਈ ਗੁਣ ਨਹੀਂ। ਸੱਚ ਮਨੁੱਖ
ਦੇ ਮੂੰਹ ਦੀ ਸੋਭਾ ਹੈ ਅਤੇ ਝੂਠ ਕਲੰਕ ਹੈ। ਸੱਚੇ
ਆਦਮੀ ਦਾ ਹੀ ਸੰਸਾਰ ਵਿੱਚ ਆਦਰ ਹੁੰਦਾ ਹੈ, ਝੂਠ
ਨੂੰ ਸਭ ਲੋਕ ਨਿੰਦਦੇ ਹਨ॥
ਜਿਨ੍ਹਾਂ ਲੋਕਾਂ ਨੇ ਪਿਛਲੇ ਸਮੇ ਦੁਖ ਪਾ ਕੇ
ਬੀ ਝੂਠ ਨਹੀਂ ਬੋਲਿਆ ਉਨ੍ਹਾਂ ਦੀ ਕਥਾ ਵੱਡੀ ਪ੍ਰੀਤ
ਨਾਲ ਲੋਕ ਸੁਣਦੇ ਹਨ ਅਤੇ ਉਨ੍ਹਾਂ ਨੂੰ ਸਲਾਹੁੰਦੇ