ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੨)

ਗੱਲਾਂ ਕਰਦੀਆਂ ਹੀ ਸਨ ਕਿ ਬਿੱਲੀ ਨੇ ਇੱਕ ਚੂਹਾ
ਫੜ ਲਿਆ ਅਤੇ ਅਧਮੋਇਆ ਕਰਕੇ ਭੁੜਕਾਣ ਲੱਗੀ
ਤੁਰਤ ਮਾਂ ਨੇ ਬਿੱਲੀ ਨੂੰ ਮਾਰ ਕੇ ਕੱਢ ਦਿੱਤਾ।
ਚੂਹਾ ਪਿਆ ਰਿਹਾ। ਮਾਂ ਆਖਣ ਲੱਗੀ ਵੇਖ ਬੀਬੀ!
ਚੂਹੇ ਦੀਆਂ ਨੌਹਦਰਾਂ ਕਿਹੀਆਂ ਤ੍ਰਿਖੀਆਂ ਹਨ।
ਪੰਜਿਆਂ ਉੱਤੇ ਵਾਲ ਵੀ ਸੁ। ਪਿਛਲਿਆਂ ਪੰਜਿਆਂ ਨੂੰ
ਪਿਛਲੇ ਪਾਸੇ ਵੱਲ ਬੀ ਮੋੜ ਲੈਂਦਾ ਹੈ, ਇਸ ਕਰਕੇ
ਕੰਧਾਂ ਅਤੇ ਰੁੱਖਾਂ ਉੱਤੇ ਛੇਤੀ ਨਾਲ ਚੜ੍ਹ ਜਾਂਦਾ ਹੈ।
ਲੰਮੀ ਪੂਛਲ ਬੀ ਚੜ੍ਹਨ ਵਿੱਚ ਸਹਾਇਤਾ
ਕਰਦੀ ਸੁ॥

ਧੀ ਮਾਂ ਕੋਲੋਂ ਪੁੱਛਣ ਲੱਗੀ, ਇਹ ਚੂਹੇ ਖੁੱਡਾਂ
ਅਤੇ ਛੱਤਾਂ ਦੇ ਅੰਦਰ ਹਨੇਰੇ ਵਿੱਚ ਕਿਵੇਂ ਟੁਰਦੇ
ਫਿਰਦੇ ਹਨ?"

ਮਾਂ ਬੋਲੀ, ਇਨ੍ਹਾਂ ਦੀਆਂ ਅੱਖੀਆਂ ਬੜੀਆਂ
ਤੇਜ ਹੁੰਦੀਆਂ ਹਨ। ਹਨੇਰੇ ਵਿੱਚ ਬੀ ਇਨ੍ਹਾਂ ਨੂੰ ਦਿੱਸਦਾ
ਹੈ, ਲੰਮੀਆਂ ਲੰਮੀਆਂ ਮੁੱਛਾਂ ਨਾਲ ਚੀਜ਼ਾਂ ਟੋਹ ਲੈਂਦੇ
ਹਨ। ਗੋਲ ਗੋਲ ਕੰਨ ਹੁੰਦੇ ਹਨ ਜਿਨ੍ਹਾਂ ਕਰਕੇ ਰਤਾ
ਜਿਹਾ ਬੀ ਖੜਾਕ ਹੋਵੇ ਤਾਂ ਸੁਣ ਲੈਂਦੇ ਹਨ"॥

ਧੀ ਬੋਲੀ, ਬੇਬੇ ਜੀ ! ਖੁੱਡਾਂ ਕਿਸ ਤਰ੍ਹਾਂ ਕੱਢ
ਲੈਂਦੇ ਹਨ, ਅਤੇ ਲੱਕੜ ਦੀਆਂ ਛੱਤਾਂ ਵਿੱਚ ਕਿਸ ਤਰ੍ਹਾਂ
ਵੜ ਜਾਂਦੇ ਹਨ?"