ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੩)


ਮਾਂ ਦੱਸਿਆ, "ਬੀਬੀ! ਇਸ ਚੂਹੇ ਦੇ ਅਗਲੇ
ਦੰਦ ਵੇਖ, ਕਿਹੇ ਤ੍ਰਿਖੇ ਹਨ, ਇਨ੍ਹਾਂ ਨਾਲ ਸੱਭੋ ਚੀਜਾਂ
ਕੁਤਰ ਲੈਂਦਾ ਹੈ। ਲੱਕੜ ਨੂੰ ਵੱਢ ਕੇ ਮੋਰੀਆਂ ਕਰ
ਲੈਂਦਾ ਹੈ, ਸੰਦੁਕਾਂ ਵਿੱਚ ਵੜ ਕੇ ਕੱਪੜੇ ਅਤੇ ਹੋਰ
ਚੀਜਾਂ ਕੁਤਰ ਜਾਂਦਾ ਹੈ॥

ਧੀ ਪੁੱਛਿਆ, "ਮਾਂ ਜੀ! ਇਹ ਇੰਨੀਆਂ
ਚੀਜਾਂ ਕੁਤਰਦਾ ਰਹਿੰਦਾ ਹੈ, ਇਹ ਦੇ ਦੰਦ ਘਸ
ਨਹੀਂ ਜਾਂਦੇ?"

ਮਾਂ ਬੋਲੀ, "ਦੰਦ ਘਸਦੇ ਤਾਂ ਹਨ ਪਰ ਹੇਠੋਂ
ਵਧਦੇ ਰਹਿੰਦੇ ਹਨ। ਏਸ ਲਈ ਛੋਟੇ ਨਹੀਂ ਹੁੰਦੇ"॥
ਧੀ ਆਖਿਆ "ਇੱਕ ਹੋਰ ਗੱਲ ਪੁੱਛਦੀ ਹਾਂ,
ਚੂਹੇ ਖਾਂਦੇ ਕੀਹ ਹਨ?"
ਮਾਂ ਬੋਲੀ,"ਆਟਾ,ਦਾਣਾ ਜੋ ਚੀਜ਼ ਪਈ ਹੋਵੇ ਖਾ
ਜਾਂਦੇ ਹਨ। ਤੇਲ ਘਿਉ ਪੀ ਜਾਂਦੇ ਹਨ। ਮਿੱਠੇ ਤੇ ਡਿੱਗ
ਕੇ ਪੈਂਦੇ ਹਨ, ਆਂਡੇ ਚੁੱਕ ਲੈ ਜਾਂਦੇ ਹਨ, ਬੀਬੀ ਤੂੰ
ਆਖੇਗੀ ਚੂਹਾ ਕੁਕੜੀ ਦਾ ਆਂਡਾ ਕਿਵੇਂ ਲੈ ਜਾਂਦਾ ਹੈ?
ਮੈਂ ਤੈਨੂੰ ਦੱਸਦੀ ਹਾਂ। ਆਂਡੇ ਦੇ ਦੁਆਲੇ ਆਪਣੇ ਆਪ
ਨੂੰ ਵਲੇਟ ਲੈਂਦਾ ਹੈ, ਪੂਛਲ ਮੁੰਹ ਵਿੱਚ ਪਾਕੇ ਕੱਸ ਲੈਂਦਾ
ਹੈ ਓਸ ਚੂਹੇ ਨੂੰ ਦੂਜੇ ਚੂਹੇ ਘਸੀਟਕੇ ਲੈ ਜਾਂਦੇ ਹਨ"॥