ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੪)

ਧੀ ਫੇਰ ਆਖਿਆ,"ਇਕ ਗੱਲ ਮੈਨੂੰ ਹੋਰ ਦੱਸੋ,
ਚੂਹਾ ਖੁੱਡਾਂ ਵਿੱਚ ਹੁੰਦਾ ਹੈ, ਉਹ ਇਨ੍ਹਾਂ ਸਾਰੀਆਂ ਚੀਜ਼ਾਂ
ਦਾ ਕਿਸ ਤਰ੍ਹਾਂ ਪਤਾ ਲਾ ਲੈਂਦਾ ਹੈ?"
ਮਾਂ ਦੱਸਿਆ, "ਚੂਹੇ ਨੂੰ ਦੂਰੋਂ ਬੋਆ ਜਾਂਦੀ ਹੈ"।।

(੨੬) ਚੂਹੇ ਅਤੇ ਤੇਲ ਦੀ ਬੋਤਲ ਦੀ
ਕਹਾਣੀ



ਇੱਕ ਤਰਖਾਣ ਆਪਣੇ ਪਿੰਡ ਵਿੱਚ ਦੁਕਾਨ
ਕਰਦਾ ਸੀ। ਕਾਠ ਦੀਆਂ ਕਈ ਚੀਜ਼ਾਂ ਬਨਾਕੇ ਵੇਚਦਾ
ਸੀ। ਆਪਣਿਆਂ ਹਥਿਆਰਾਂ ਨੂੰ ਲਾਣ ਲਈ ਉਸ ਨੇ
ਤੇਲ ਕੁੱਜੇ ਵਿਚ ਰੱਖਿਆ ਸੀ। ਇੱਕ ਵਾਰੀ ਸ਼ਹਿਰ
ਗਿਆ ਤਾਂ ਤੇਲ ਪਾਣ ਲਈ ਬੋਤਲ ਮੁੱਲ ਲੈ ਆਯਾ।

ਇੱਕ ਦਿਨ ਤ੍ਰਿਕਾਲਾਂ ਵੇਲੇ ਦੁਕਾਨ ਬੰਦ ਕਰਨ
ਲੱਗਾ ਤਾਂ ਚਹੁੰ ਆਨਿਆਂ ਨਾਲ ਤੇਲ ਦੀ ਬੋਤਲ ਭਰ
ਕੇ ਲਿਆ ਰੱਖੀਓਸੁ ਅਤੇ ਬੂਹਾ ਮਾਰ ਕੇ ਘਰ ਗਿਆ।
ਵੱਡੇ ਵੇਲੇ ਆਯਾ ਤਾਂ ਤੇਲ ਦੀ ਬੋਤਲ ਅੱਧੀ ਡਿੱਠੀਓਸੁ।
ਵਿਚਾਰਣ ਲੱਗਾ ਹੋਰ ਸੱਭੋ ਚੀਜਾਂ ਜਿਉਂ ਦੀਆਂ ਤਿਉਂ
ਹੀ ਹਨ ਅਤੇ ਬੂਹਾ ਬੀ ਚੰਗੀ ਤਰ੍ਹਾਂ ਬੰਦ ਹੈ, ਤੇਲ ਦੀ
ਬੋਤਲ ਅੱਧੀ ਕਿਵੇਂ ਹੋ ਗਈ! ਦੂਜੇ ਦਿਨ ਆਕੇ