ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬੀ ਦੀ ਤੀਜੀ ਪੋਥੀ

-:੦:-

(੧) ਪਰਮੇਸ੍ਵਰ ਦੀ ਮਹਿਮਾ॥

ਇਸ ਧਰਤੀ ਉੱਤੇ ਕਈ ਤਰ੍ਹਾਂ ਦੇ ਪਦਾਰਥ ਅਤੇ ਵੱਖੋ ਵੱਖਰੇ ਕੰਮਾਂ ਦੇ ਕਰਨ ਲਈ ਚੀਜ਼ਾਂ ਮਿਲਦੀਆਂ ਹਨ। ਜੇ ਕੋਈ ਵਿਚਾਰ ਕੇ ਦੇਖੋ ਕਿ ਪਰਮੇਸ੍ਵਰ ਨੇ ਇਹ ਚੀਜ਼ਾਂ ਕਿਉਂ ਦਿੱਤੀਆਂ ਹਨ ਤਾਂ ਮਲੂਮ ਹੋ ਜਾਵੇਗਾ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਮਤਲਬ ਮਨੁੱਖ ਨੂੰ ਸੁਖ ਦੇਣਾ ਹੈ॥

ਜਿੱਧਰ ਅਸੀਂ ਦੇਖਦੇ ਹਾਂ, ਅਤੇ ਜਿੱਧਰ ਧਿਆਨ ਕਰਦੇ ਹਾਂ ਉਧਰ ਹੀ ਪਰਮੇਸ੍ਵਰ ਦੀ ਦਯਾ ਸਾਨੂੰ ਦਿਸਦੀ ਹੈ॥

ਦੇਖੋ ਉਸਨੇ ਮਨੁੱਖ ਨੂੰ ਉੱਤਮ ਜੀਵ ਬਣਾਯਾ ਹੈ। ਫਲ ਫੁਲ ਆਦਿਕ ਮਨੁੱਖ ਦੇ ਚਿਤ ਨੂੰ ਪ੍ਰਸੰਨ ਕਰਨ ਲਈ ਅਤੇ ਸ਼ਰੀਰ ਦੀ ਪਾਲਣਾ ਲਈ ਦਿੱਤੇ ਹਨ।ਵਾਉ ਜਿਸ ਵੇਲੇ ਹੌਲੀ ਹੌਲੀ ਵਗਦੀ ਹੈ ਤਾਂ ਪਾਣੀ ਦੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਅਤੇ ਸੁਗੰਧ ਨਾਲ ਥੱਕੇ ਹੋਏ ਮਨੁੱਖ ਦਾ ਕਲੇਸ਼ ਦੂਰ ਕਰਦੀ ਹੈ॥