ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੫)


ਵੇਖਓਸੁ ਤਾਂ ਤੇਲ ਦੀ ਬੋਤਲ ਅੱਧੀ ਵੀ ਨ ਰਹੀ,
ਖਾਲੀ ਹੋ ਗਈ। ਬੜਾ ਹਰਾਨ ਹੋਇਆ! ਫੇਰ ਬੋਤਲ
ਭਰਕੇ ਰੱਖੀਓਸੁ, ਅੱਗੋਂ ਪਿੱਛੋਂ ਵੇਖ ਚਾਖ ਕੇ ਬੂਹੇ
ਮਾਰਿਓਸੁ ਅਤੇ ਜੰਦਰਾ ਹੋਰ ਡਾਢਾ ਪੱਕਾ ਮਾਰ ਗਿਆ,
ਤਾਂ ਬੀ ਸਵੇਰੇ ਆਕੇ ਤੇਲ ਦੀ ਬੋਤਲ ਅੱਧੀ ਡਿੱਠੀਓਸੁ,
ਆਖਣ ਲੱਗਾ ਅੱਜ ਰਾਤੀ ਰਾਖੀ ਕਰੀਏ, ਕੇਹੜਾ
ਚੋਰ ਪੈਂਦਾ ਹੈ? ਰਾਤੀ ਘਰ ਨ ਗਿਆ ਦੁਕਾਨ
ਤੇ ਹੀ ਰੋਟੀ ਮੰਗਆ ਕੇ ਖਾਧੀ, ਅਤੇ ਸੌਂ ਰਿਹਾ।
ਦੀਵਾ ਨਿਮ੍ਹਾ ਕਰਕੇ ਤਾੜਨ ਲੱਗਾ! ਓਵੇਂ ਇਕ ਚੂਹਾ
ਆਯਾ, ਬੋਤਲ ਉੱਤੇ ਚੜ੍ਹਿਆ, ਬੋਤਲ ਵਿੱਚ
ਵੜਿਆ ਤੇ ਜਾਂਦਾ ਨਹੀਂ ਸਾਸੁ। ਨਾ ਤੇਲ ਤੀਕ ਮੂੰਹ
ਪਹੁੰਚਦਾ ਸਾਸੁ, ਆਪਣੀ ਲੰਮੀ ਪੂਛਲ ਬੋਤਲ ਵਿੱਚ
ਵਹਾਕੇ ਤੇਲ ਨਾਲ ਭਿਉਂਕੇ ਕੱਢੇ ਅਤੇ ਚਟਦਾ ਜਾਏ।
ਏਸ ਤਰ੍ਹਾਂ ਤੇਲ ਮੁਕਾ ਦਿੱਤੋਸੁ। ਵੇਖ ਵੇਖ ਕੇ ਤਰਖਾਣ
ਅਚਰਜ ਹੋਇਆ! ਆਖਣ ਲੱਗਾ ਚੂਹੇ ਨੇ ਕਹੀ ਤਦਬੀਰ
ਕੱਢੀ ਹੈ, ਚੂਹੇ ਵਿੱਚ ਐਡੀ ਅਕਲ ਕਿੱਥੇ ਹੈ, ਪਰ ਲੋੜ
ਸਭੋ ਜਾਚਾਂ ਸਿਖਾ ਦੇਂਦੀ ਹੈ॥