ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੬)



(੨੭) ਪੰਜਾਬ ਦੇ ਪੰਜ ਦਰਯਾ ਅਟਕ
ਦੇ ਦਰਯਾ ਨਾਲ ਰਲਕੇ ਕਿਵੇਂ ਇੱਕ
ਦਰਯਾ ਬਨ ਜਾਂਦੇ ਹਨ ?


ਬੀਬੀਓ! ਤੁਸੀਂ ਜਾਣਦੀਆਂ ਹੋ ਦਰਯਾ ਕਿਵੇਂ
ਬਨਦਾ ਹੈ? ਕੋਈ ਛੋਟਿਆਂ ਛੋਟਿਆਂ ਨਾਲਿਆਂ ਦਾ
ਰਲਕੇ ਇੱਕ ਨਾਲਾ ਬਨਦਾ ਹੈ। ਅਗਾਂ ਜਾਂਦਿਆਂ
ਜਾਂਦਿਆਂ ਹੋਰ ਕੇਈ ਨਾਲੇ ਰਲਦੇ ਜਾਂਦੇ ਹਨ ਅਤੇ
ਇੱਕ ਵੱਡਾ ਨਾਲਾ ਬਨ ਜਾਂਦਾ ਹੈ, ਜਿਸ ਨੂੰ ਦਰਯਾ
ਆਖਦੇ ਹਨ। ਇਸ ਤਰ੍ਹਾਂ ਦਰਯਾ ਬੀ ਰਲ ਰਲ ਕੇ
ਕਿਸੇ ਵੱਡੇ ਦਰਯਾ ਵਿੱਚ ਜਾ ਪੈਂਦੇ ਹਨ।

ਆਓ ਅਸੀਂ ਆਪਣੇ ਦੇਸ ਦਿਆਂ ਦਰਯਾਵਾਂ ਨੂੰ
ਵੇਖੀਏ, ਕਿੱਧਰ ਜਾਂਦੇ ਹਨ?
ਜਿਹਲਮ ਦੇ ਦਰਯਾ ਦਾ ਜਲ ਕਿਹਾ ਠੰਡਾ ਅਤੇ
ਨਿਰਮਲ ਹੈ। ਇਹ ਕਸ਼ਮੀਰ ਦਿਆਂ ਪਹਾੜਾਂ ਵਿੱਚੋਂ
ਆਉਂਦਾ ਹੈ, ਸ਼ਹਿਰ ਜਿਹਲਮੋਂ ਹਿਠਾਂ ਚੋਖੀ ਦੂਰ ਜਾਕੇ
ਇਸ ਨਾਲ ਇੱਕ ਵੱਡਾ ਚੌੜਾ ਦਰਯਾ ਆ ਰਲਦਾ ਹੈ,
ਜਿਸ ਦਾ ਨਾਂ ਝਨਾਂ ਹੈ। ਇਹ ਦੋਵੇਂ ਦਰਯਾ ਰਲਕੇ