ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੭)


ਅਤੇ ਇੱਕ ਬਨਕੇ ਅਗ੍ਹਾਂ ਲਗੇ ਜਾਂਦੇ ਹਨ। ਕੁਝ ਦੂਰ
ਇੱਕ ਹੋਰ ਦਰਯਾ ਆ ਮਿਲਦਾ ਹੈ, ਇਹ ਰਾਵੀ ਦਰਯਾ
ਜੇ, ਜੇਹੜਾ ਲਹੌਰ ਦੇ ਸੱਜੇ ਹੱਥ ਵੱਲ ਵਗਦਾ ਆਇਆ
ਹੈ। ਹੁਨ ਤਾਂ ਤ੍ਰੈ ਦਰਯਾ ਕੱਠੇ ਹੋ ਗਏ। ਕਿਹੜਾ,ਕਿਹੜਾ?
ਜਿਹਲਮ, ਝਨਾਂ, ਅਤੇ ਰਾਵੀ॥

ਇਨ੍ਹਾਂ ਤ੍ਰਿਹਵਾਂ ਦਰਯਾਵਾਂ ਤੋਂ ਅੱਗੇ ਕਿਹੜਾ
ਦਰਯਾ ਆਉਂਦਾ ਹੈ? ਇੱਕ ਛੋਟਾ ਜਿਹਾ ਦਰਯਾ ਹੈ
ਜਿਸ ਨੂੰ ਬਿਆਸ ਸੱਦਦੇ ਹਨ, ਇਹ ਇੱਕ ਹੋਰ ਵੱਡੇ
ਦਰਯਾ ਸਤਲੁਜ ਵਿੱਚ ਜਾ ਪੈਂਦਾ ਹੈ। ਦੁਹਾਂ ਰਲਿਆਂ ਨੂੰ
ਦਰਯਾ ਘਾਰਾ ਬੀ ਆਖਦੇ ਹਨ ਜੋ ਵੱਗਦਾ ਵੱਗਦਾ
ਉਸ ਵੱਡੇ ਦਰਯਾ ਵਿੱਚ ਜਾ ਪੈਂਦਾ ਹੈ, ਜਿਹੜਾ ਤ੍ਰਿਹਵਾ
ਦਰਯਾਵਾਂ, ਜਿਹਲਮ, ਝਨਾਂ, ਰਾਵੀ ਦੇ ਰਲਿਆਂ ਬਣਦਾ,
ਹੈ। ਲਓ ਹੁਨ ਤਾਂ ਪੰਜਾਂ ਦਰਯਾਵਾਂ, ਜਿਹਲਮ, ਝਨਾਂ
ਰਾਵੀ, ਬਿਆਸ, ਸਤਲੁਜ ਦਾ ਪਾਣੀ ਕੱਠਾ ਹੋ ਗਿਆ,
ਬੀਬੀਓ! ਇੱਕ ਦਰਯਾ ਦਾ ਪਾਣੀ ਨਹੀਂ ਮਾਣ, ਇਨ੍ਹਾਂ
ਪੰਜਾਂ ਦਾ ਪਾਣੀ ਕਿੰਨਾ ਕੁ ਹੋਵੇਗਾ?

ਅਟਕ ਦੇ ਦਰਯਾ ਦਾ ਨਾਉਂ ਤਾਂ ਸੁਣਿਆ ਹੋਵੇਗਾ।
ਇਨ੍ਹਾਂ ਪੰਜਾਂ ਦਰਯਾਵਾਂ ਨਾਲੋਂ ਵੱਡਾ ਹੈ। ਬੜੇ ਦੂਰੋਂ
ਆਉਂਦਾ ਹੈ ਪਰ ਛੋਟੇ ਦਰਯਾ ਵੱਡਿਆਂ ਵਿੱਚ ਹੀ ਰਲਦੀ
ਹਨ। ਉਪਰ ਲਿਖਿਆਂ ਪੰਜਾਂ ਦਰਯਾਵਾਂ ਦੇ ਕੱਠੇ ਪਾਣੀ
ਨੂੰ ਅਟਕ ਦਾ ਦਰਯਾ ਸਾਂਭ ਲੈਂਦਾ ਹੈ॥