ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੦)


ਸੱਚ ਮੁੱਚ ਇਹ ਸਬ ਥੋਂ ਉੱਤਮ ਕੰਮ ਹੈ। ਫੇਰ ਉਸਨੇ
ਉਸ ਪੁੱਤ੍ਰ ਨੂੰ ਓਹ ਰਤਨ ਦਿੱਤਾ॥

ਦੋਹਰਾ ॥



ਸਬਥੋਂ ਉੱਤਮ ਕੰਮ ਇਹ ਜਾਣ ਵਿੱਚ ਸੰਸਾਰ॥
ਵੈਰੀ ਜੋ ਹੈ ਆਪਣਾ ਉਸਨੂੰ ਬੀ ਕਰ ਪਯਾਰ॥

(੨੯) ਚੰਗੀ ਕੁੜੀ ਦੀ ਕਹਾਣੀ ॥

ਇੱਕ ਕੁੜੀ ਦੀ ਗੱਲ ਸੁਨਾਵਾਂ,
ਉਸਦੀ ਨੇਕੀ ਦੇ ਗੁਣ ਗਾਵਾਂ॥
ਮਾਂ ਪਿਉ ਉਸਦੇ ਬ੍ਰਿੱਧ ਵਿਚਾਰੇ।
ਕੰਮ ਕਾਰ ਕਰਨੇ ਥੋਂ ਹਾਰੇ॥
ਦੇਸ ਉਨ੍ਹਾਂ ਦਾ ਡਾਢਾ ਠੰਢਾ।
ਸਰਦੀ ਨਾਲ ਪੇਟ ਦਾ ਧੰਧਾ॥
ਕਾਕੀ ਉੱਠ ਸਵੇਰੇ ਜਾਏ।
ਬਾਹਰੋਂ ਲੱਕੜੀਆਂ ਲੈ ਆਏ॥
ਕੁਝ ਬਾਲਣ ਘਰ ਅਪਣੇ ਛੱਡੇ।
ਬਾਕੀ ਜਾਕੇ ਵੇਚਨ ਲੱਗੇ॥
ਜਿਤਨੇ ਪੈਸੇ ਰੋਜ ਕਮਾਏ।
ਖਰਚੇ, ਪਿੱਛੇ ਕੁਝ ਨਾ ਪਾਏ॥