ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੨)

ਕੁੜੀ ਆਪਣਾ ਹਾਲ ਸੁਣਾਇਆਂ।
ਸੁਣਕ ਉਹਦਾ ਜੀ ਭਰ ਆਇਆ।
ਰੋ ਕੇ ਉਸਨੇ ਨੀਰ ਵਗਾਇਆ।
ਵੱਡਾ ਤਰਸ ਓਸਨੂੰ ਚਾ ਆਇਆ।
ਲੜਕੀ ਨੂੰ ਦਿੱਤੋ ਸੁ ਪਿਆਰ।
ਦਿਲ ਵਿੱਚ ਕਰਕੇ ਸੋਚ ਵਿਚਾਰ।
ਆਖਣ ਲੱਗਾ ਧੀਏ ਪਿਆਰੀ
ਕੰਮ ਤੇਰੇ ਰੱਬ ਆਪ ਸਵਾਰੀ।
ਮੋਹਰ ਸੋਨੇ ਦੀ ਇਹ ਲੈ ਬੀਬੀ।
ਦੂਰ ਤੁਹਾਡੀ ਇਹ ਗਰੀਬੀ।
ਸਾਰੀ ਮੋਹਰ ਜਦੋਂ ਲੱਗ ਜਾਏ।
ਮੈਨੂੰ ਕੋਈ ਖਬਰ ਪੁਚਾਏ।
ਖਰਚ ਤੁਹਾਨੂੰ ਅੱਗੋਂ ਦੇਸਾਂ।
ਅਪਨੀ ਖੁਸ਼ੀ ਨੂੰ ਢਿੱਲ ਕਰੇਸਾਂ।
ਈਸ਼੍ਵਰ ਉਸਦਾ ਕੰਮ ਬਨਾਇਆ।
ਦੁਖ ਦਲਿੱਦਰ ਦੂਰ ਕਰਾਇਆ।
ਮਾਪਿਆਂ ਨੂੰ ਸੁਖ ਦੇਵਨ ਵਾਲੀ।
ਸ਼ਾਬਸ਼ ਲੈਕੇ ਹੋਈ ਸੁਖਾਲੀ।
ਚੰਗਿਆਂ ਦੇ ਕੰਮ ਚੰਗੇ ਹੋਂਦੇ।
ਭੈੜੇ ਬਹਿ ਕਰਮਾਂ ਨੂੰ ਰੋਂਦੇ।
ਤੁਸੀਂ ਵੀ ਸੁਣ ਲੌ ਸਾਰੀ ਕੁੜੀਓ।
ਸੇਵਾ ਵੱਡਿਆਂ ਦੀ ਸਬ ਕਰੀਓ।