ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੬)


ਤਰਸ ਗਰੀਬਾਂ ਉੱਤੇ ਕਰਨਾ।
ਲੋਭ ਪਿੱਛੇ ਅਪਣੇ ਨਹੀਂ ਮਰਨਾ।
ਭਲਿਆਂ ਦੀ ਹੋਂਦੀ ਭਲਿਆਈ।
ਈਸ਼੍ਵਰ ਹੋਂਦਾ ਆਪ ਸਹਾਈ।

(੩੦) ਕੁੱਤਾ ।


ਜਿੱਥੇ ਪੰਜਾਂ ਸੱਤਾਂ ਘਰਾਂ ਦੀ ਵੱਸੋਂ ਹੋਵੇ ਉੱਥੇ
ਇੱਕ ਨ ਇੱਕ ਕੁੱਤਾ ਜਰੂਰ ਹੋਵੇਗਾ। ਰਾਤ ਨੂੰ ਹਨੇਰੇ
ਟੁਰਦਿਆਂ ਜਿੱਥੋਂ ਕੁੱਤਿਆਂ ਦੀ ਅਵਾਜ ਆਵੇ ਅਵੱਸੋਂ
ਜਾਣੋਂ ਏਥੇ ਆਦਮੀ ਦਾ ਵਾਸਾ ਹੈ। ਕੁੱਤਾ ਆਪਣੇ
ਮਾਲਕ ਨੂੰ ਬੜਾ ਪਿਆਰ ਕਰਦਾ ਹੈ। ਪਿੱਛੇ ਛੱਡ ਜਾਓ
ਤਾਂ ਘਰ ਆਉਂਦਿਆਂ ਪੂਛਲ ਹਿਲਾਉਂਦਾ ਦੌੜਕੇ ਅੱਗੋਂ
ਆ ਮਿਲਦਾ ਹੈ। ਦੁਆਲੇ ਭੌਦਾ ਹੈ ਅਤੇ ਟਪੋਸ਼ੀਆਂ
ਮਾਰਦਾ ਹੈ। ਨਾਲ ਲੈ ਜਾਓ ਤਾਂ ਜਿੱਧਰ ਜਾਓ ਮਗਰ
ਮਗਰ ਦੌੜਦਾ ਜਾਂਦਾ ਹੈ। ਜਿਸ ਦੇਸ਼ ਵਿੱਚ ਜਾਓ ਤੁਹਾਡੇ
ਨਾਲ ਜਾਏਗਾ, ਜਿਸ ਘਰ ਵਿੱਚ ਰਹੋ ਤੁਹਾਡੇ ਨਾਲ
ਰਹੇਗਾ। ਇਹ ਨੂੰ ਸਾਈਂ ਪਿਆਰਾ ਹੁੰਦਾ ਹੈ, ਥਾਂਵਾਂ