ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੪)


ਨਹੀਂ। ਓਪਰੇ ਆਦਮੀਨੂੰ ਵੇਖਕੇ ਘਰ ਵੜਨ ਨਹੀਂ ਦੇਂਦਾ,
ਰਾਤ ਨੂੰ ਤੁਸੀਂ ਸੁੱਤੇ ਰਹੋ, ਇਹ ਜਾਗਦਾ ਰਹਿੰਦਾ ਹੈ।
ਅਤੇ ਪਹਿਰਾ ਦੇਂਦਾ ਹੈ। ਅਮੀਰਾਂ ਦੇ ਘਰਾਂ ਦਾ ਦਰਬਾਨ
ਹੈ। ਦੌੜਦਾ ਹਨੇਰਦਾ ਹੈ। ਤਦੇ ਸ਼ਿਕਾਰੀਆਂ ਦਾ ਸ਼ਿਕਾਰ
ਫੜ ਲਿਆਉਂਦਾ ਹੈ। ਗਰੀਬਾਂ ਦੇ ਬੀ ਕੰਮ ਕਰਦਾ
ਹੈ। ਧੋਬੀ ਘਾਟ ਤੇ ਲੈ ਜਾਏ ਤਾਂ ਓਸਦਿਆਂ ਕੱਪੜਿਆਂ ਦੀ
ਰਾਖੀ ਕਰਦਾ ਹੈ। ਆਜੜੀ ਭੇਡਾਂ ਬੱਕਰੀਆਂ ਕੋਲ ਛੱਡ
ਜਾਏ ਤਾਂ ਬਘਿਆੜ ਨੂੰ ਨੇੜੇ ਨਹੀਂ ਢੁੱਕਣ ਦੇਂਦਾ।

ਕੇਈਆਂ ਦੇਸ਼ਾਂ ਵਿੱਚ ਕੁੱਤਿਆਂ ਨੂੰ ਗੱਡੀਆਂ ਅੱਗੇ
ਜੋਂਦੇ ਹਨ ਜਿਨਾਂ ਨੂੰ ਉਹ ਚੰਗੀ ਤਰ੍ਹਾਂ ਖਿਚਦੇ
ਹਨ। ਉਨ੍ਹਾਂ ਨੂੰ ਤੀਹ ਤੀਹ ਕੁੱਤਿਆਂ ਤੋੜੀ ਲਾ ਦਿੰਦੇ
ਹਨ। ਦਿਹਾੜੀ ਵਿੱਚ ਸੱਤਰ ਅੱਸੀ ਲ ਲੰਘ ਜਾਂਦੇ
ਹਨ। ਐਥੇ ਹੋਣ ਤਾਂ ਇਕ ਤਮਾਸ਼ਾ ਬਣ ਜਾਏ।
ਖਾਣ ਨੂੰ ਜੋ ਕੁਝ ਦਿਓ ਕੁੱਤਾ ਖਾ ਲੈਂਦਾ ਹੈ।
ਸੁੱਕੇ ਟੁਕੜੇ ਪਾਓ ਉਹ ਬੀ ਚੱਬ ਲੈਂਦਾ ਹੈ। ਹੱਡੀਆਂ
ਸੁੱਟੋ ਤਾਂ ਬੀ ਕੜਕਾ ਲੈਂਦਾ ਹੈ। ਤੁਸੀਂ ਆਪਣੇ ਕੁੱਤੇ ਨੂੰ
ਚੰਗਾ ਚੋਸਾ ਖਾਣ ਨੂੰ ਨਾ ਦਿਓ, ਤੁਹਾਨੂੰ ਛੱਡਕੇ ਅਮੀਰ
ਕੋਲ ਨਹੀਂ ਜਾਂਦਾ। ਫੇਰ ਤੁਸੀਂ ਇਹਦੀ ਚੰਗੀ ਤਰਾਂ
ਗੌਰ ਕਿਉਂ ਨਾ ਕਰੋ, ਜਦ ਇਹ ਤੁਹਾਡੇ ਨਾਲ ਏਡਾ
ਹਿਤ ਕਰਦਾ ਅਤੇ ਐਡੀ ਸੇਵਾ ਕਰਦਾ ਹੈ। ਕੁੱਤਾ ਪਾਣੀ