ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨)


ਧਰਤੀ ਉੱਤੇ ਜਦੋਂ ਹਲ ਫੇਰਿਆ ਜਾਵੇ ਅਤੇ ਪਾਣੀ ਦਿੱਤਾ ਜਾਵੇ ਤਾਂ ਅੰਨ ਆਦਿਕ ਪਦਾਰਥ ਦੇਂਦੀ ਹੈ, ਜਿਨਾਂ ਬਾਝ ਅਸੀਂ ਇਸ ਸੰਸਾਰ ਵਿੱਚ ਜੀਉਂ ਹੀ ਨਹੀਂ ਸਕਦੇ। ਫਲਾਂ ਅਤੇ ਫੁੱਲਾਂ ਨਾਲ ਲੱਦੇ ਹੋਏ ਬਿਰਛ ਜੀਵਾਂ ਦੀ ਭੁੱਖ ਮੱਠੀ ਕਰਦੇ ਹਨ। ਮਨੁੱਖਾਂ ਨੂੰ ਉਨ੍ਹਾਂ ਦੀ ਛਾਉਂ ਹੇਠ ਅਰਾਮ ਮਿਲਦਾ ਹੈ। ਨਦੀਆਂ ਬੀ ਵੱਡੇ ਵੱਡੇ ਪਹਾੜਾਂ ਥੋਂ ਨਿਕਲਕੇ ਦੂਰ ਤਕ ਵਗਦੀਆਂ ਜਾਂਦੀਆਂ ਹਨ, ਅਤੇ ਖੇਤਾਂ ਨੂੰ ਸਿੰਜਦੀਆਂ ਹਨ। ਇਸ ਥੋਂ ਛੁੱਟ ਉਨ੍ਹਾਂ ਦਾ ਜਲ ਪਸ਼ੂ ਪੰਛੀ ਅਤੇ ਮਨੁੱਖ ਦੇ ਪੀਣਦੇ ਅਤੇ ਨ੍ਹਾਉਣ ਧੋਣ ਦੇ ਕੰਮ ਆਉਂਦਾ ਹੈ॥

ਇਸੇ ਤਰਾਂ ਹੋਰ ਜਿੰਨੇ ਪਦਾਰਥ ਸੰਸਾਰ ਵਿੱਚ ਪਰਮੇਸ੍ਵਰ ਨੇ ਬਣਾਏ ਹਨ ਸਾਡੀ ਕੋਈ ਨ ਕੋਈ ਲੋੜ ਪੂਰੀ ਕਰਦੇ ਹਨ। ਧੰਨ ਪਰਮੇਸ਼੍ਵਰ ਹੈ॥

ਦੋਹਰਾ॥
ਪਰਮੇਸ਼ੁਰ ਮਹਾਰਾਜ ਨੇ। ਰਚਿਆ ਇਹ ਸੰਸਾਰ।
ਰਖਯਾ ਕਰਦਾ ਜਗਤ ਦੀ। ਸਭਦਾ ਪਾਲਣਹਾਰ॥

(੨) ਗਊ॥


ਤੁਹਾਡੇ ਵਿੱਚੋਂ ਕਿਹੜੀ ਕੜੀ ਗਊ ਨੂੰ ਨਹੀਂ ਜਾਣਦੀ? ਦੱਸੋ ਖਾਂ ਗਊ ਨਾਲੋਂ ਵਧੀਕ ਲਾਭ ਬੀ ਕਿਸੇ ਪਸ਼ੂ ਥੋਂ