ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੬)


ਸੁ, ਓਹਦੀ ਹਿੱਕ ਤੋਂ ਕੱਪੜਾ ਲਾਹ ਪੌਂਚਿਆਂ ਨਾਲ
ਖਰੋਚਨ ਲੱਗਾ।
ਮਾਲਕ ਜਾਗਿਆਂ ਤਾਂ ਸਹੀ ਪਰ ਸੁਖਦੀ ਨੀਂਦਰੇ
ਸੁੱਤਾ ਸੀ, ਨ ਜਾਤਾ ਤੱਤਾ ਕਿਉਂ ਜਗਦਾ ਹੈ, ਫੇਰ ਸੌ
ਰਿਹਾ। ਹੁਣ ਕੁੱਤਾ ਵਿਛਾਈ ਖਿੱਚ ਲੱਗਾ ਪਰ ਮਾਲਕ
ਤਾਂ ਸਗੋਂ ਵਲੇਟ ਵਲੇਟ ਕੇ ਸਵੇਂ ਕੁੱਤੇ ਵਚਾਰਿਆ
ਕਿ ਅੱਗ ਵਧਦੀ ਜਾਂਦੀ ਹੈ ਜੋ ਹੁਣ ਮਾਲਕ
ਨਾ ਉੱਠਿਆ ਤਾਂ ਮਾੜਾ ਕੰਮ ਹੋਵੇਗਾ। ਮਾਲਕ ਦੇ
ਦੁਆਲੇ ਦਾ ਕੁੜਤਾਂ ਖਿੱਚ ਕੇ ਪਾੜਨ ਲੱਗਾ। ਅੱਖੀਆਂ
ਮਲਦਾ ਮਲਦਾ ਮਾਲਕ ਉੱਠਿਆ ਵੇਖਿਓਸੁ ਅੱਗ ਲੱਗੀ
ਹੈ ਅਤੇ ਸੌਣ ਵਾਲੇ ਕੋਠੇ ਵਿੱਚ ਆ ਪੁੱਜੀ ਹੈ। ਹੋਰ ਕੁਝ
ਨਾ ਸੁੱਝਾ ਸੁ ਛੇਤੀ ਬਾਰੀ ਵੱਲ ਭੱਜਿਆ। ਸਬੱਬ ਨਾਲ
ਇਕ ਰੱਸਾ ਬੀ ਲੱਭ ਪਿਓਸੁ, ਬੰਨ੍ਹ ਕੇ ਹਿਠਾਂ ਲਮਕ
ਪਿਆ, ਆਪ ਤਾਂ ਬਚ ਰਿਹਾਂ ਪਰ ਕਾਹਲੀ ਵਿੱਚ ਇਹ
ਭੁੱਲ ਗਿਓਸੁ ਜੋ ਕੁੱਤਾ ਕਵੇਂ ਬਚੇਗਾ। ਹਿਠਾਂ
ਜਾਕੇ ਹੱਥ ਮਲਨ ਲੱਗਾ ਪਰ ਹੁਣ ਕੀ ਬਨਦਾ ਸੀ,
ਕੁੱਤਾ ਵਿਚਾਰਾ ਅੱਗ ਦੇ ਵਿੱਚ ਸੜ ਮੋਇਆ॥
ਕੁਤਿਆ! ਜੇ ਤੂੰ ਚਾਹੁੰਦੋਂ ਮਾਲਕ ਨੂੰ ਸੁੱਤਿਆਂ
ਛੱਡ ਜਾਂਦੋਂ ਅਤੇ ਆਪਣੀ ਜਾਨ ਨਾਂ ਗਵਾਂਦੋਂ ਪਰ
ਸ਼ਾਬਾਸ਼ੇ ਤੇਰੇ ਪਿਆਰ ਨੂੰ, ਤੂੰ ਮਾਲਕ ਪਿੱਛੇ ਆਪਣੀ
ਜਾਨ ਬੀ ਦੇ ਦਿੱਤੀ॥