ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੭)



(੩੨) ਅਟਕ ਦਰਯਾ ॥


ਇਹ ਦਰਯਾ ਪੰਜਾਬ ਦੇਸ਼ ਦੀ ਲਹਿੰਦੀ ਹੱਦ
ਨਾਲ ਉੱਤਰ ਤੋਂ ਦੱਖਨ ਤੀਕ ਲਗਾ ਗਿਆ ਹੈ। ਇਸ
ਲਈ ਇਹ ਬੀ ਪੰਜਾਬ ਦਾ ਹੀ ਦਰਯਾ ਗਿਣਿਆ ਜਾਂਦਾ
ਹੈ। ਇਹ ਪੰਜਾਬ ਦਿਆਂ ਸਾਰਿਆਂ ਦਰਯਾਵਾਂ ਥੋਂ ਵੱਡਾ
ਹੈ। ਕਸ਼ਮੀਰ ਥੋਂ ਪਰੇ ਤਿੱਬਤ ਦੇ ਦੇਸ ਵਿੱਚੋਂ ਨਿਕਲਦਾ
ਹੈ।ਕੇਈਆਂ ਇਲਾਕਿਆਂ ਨੂੰ ਚੀਰਦਾ ਅਟਕ ਦੇ ਕਿਲੇ
ਕੋਲ ਪਹੁੰਚਦਾ ਹੈ। ਇਸ ਕਲੇ ਦਾ ਨਾਂ ਬੀ ਅਟਕ ਦਾ
ਕਿਲਾ ਹੈ। ਇੱਸੇ ਥਾਂ ਤੇ ਲੁੰਡਾ ਦਰਯਾ ਬੀ ਕਾਬਲ ਵਲੋਂ
ਆਕੇ ਇਸ ਦੇ ਨਾਲ ਮਿਲਦਾ ਹੈ।
ਥੋੜੀ ਦੂਰ ਜਾਕੇ ਇੱਸੇ ਤੇ ਇੱਕ ਦੁਹਰਾ ਪੁਲ
ਬੰਨ੍ਹਿਆਂ ਹੋਇਆ ਹੈ ਜਿਸ ਦੀ ਉੱਪਰਲੀ ਛੱਤ ਥਾਂ
ਰੇਲ ਲੰਘਦੀ ਹੈ, ਹੇਠਾਂ ਆਦਮੀ, ਘੋੜੇ ਆਦਿਕ
ਆਉਂਦੇ ਜਾਂਦੇ ਹਨ। ਇੱਥੇ ਦਰਯਾ ਦੀ ਦੋਹੀਂ ਪਾਸੀਂ
ਸਲੇਟ ਦਾ ਪਹਾੜ ਹੈ, ਇਸੇ ਕਰਕੇ ਅਗ੍ਹਾਂ ਦਰਯਾ ਦਾ
ਪੇਟ ਬਹੁਤ ਸੌੜਾ ਹੋ ਗਿਆ ਹੈ॥
ਅਟਕ ਤੋਂ ਹੇਠਾਂ ਚੋਖੀ ਦੂਰ ਤੀਕਨ ਇਸ
ਦਰਯਾ ਵਿੱਚ ਬੇੜੀ ਬਹੁਤ ਘੱਟ ਚਲਦੀ ਹੈ। ਕਿਉਂ
ਜੋ ਪੱਥਰਾਂ ਨਾਲ ਲੱਗਕੇ ਟੁੱਟਣ ਦਾ ਡਰ ਹੈ।
ਪਰ ਆਓ ਅਸੀਂ ਅਟਕ ਕੋਲੋਂ ਹੀ ਬੇੜੀ ਤੇ