ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੩)

(੩੩) ਤੋਤਾ ॥


ਪਿੱਪਲ ਉੱਤੋਂ ਤੋਤਿਆਂ ਦੀ ਅਵਾਜ਼ ਪਈ ਆਉਦੀ
ਹੈ ਪਰ ਦਿੱਸਦੇ ਕਿਉਂ ਨਹੀਂ? ਸਾਵੇ ਸਾਵੇ ਇਨ੍ਹਾਂ ਦੇ
ਪਰ ਹੁੰਦੇ ਹਨ। ਹਰਿਆਂ ਪੱਤ੍ਰਾ ਵਿੱਚੋਂ ਕਿਵੇਂ ਦਿੱਸਣ?
ਰਤੀ ਤਾਉੜੀ ਚਾ ਮਾਰੋ। ਔਹ ਦੇਖੋ! ਤੋਤਿਆਂ ਦੀ
ਡਾਰ ਦੀ ਡਾਰ ਉੱਡੀ ਜੇ। ਕਿਹੀ ਲੰਮੀ ਪੂਛਲ ਹੈ ਨੇ
ਇਸੇ ਕਰਕੇ ਸਿੱਧੇ ਤੀਰ ਉੱਡਦੇ ਹਨ॥
ਹਣ ਨਾਲ ਦੀ ਬੇਰੀ ਤੇ ਜਾ ਬੈਠੇ ਹਨ। ਕੁਤਰ
ਕੁਤਰ ਕੇ ਬੇਰ ਸੁੱਟਣ ਲੱਗ ਪਏ ਹਨ। ਪਟਕ ਪਟਕ
ਧਰਤੀ ਤੇ ਬੇਰਾਂ ਦੀ ਬਰਖਾ ਹੋਣ ਲੱਗ ਪਈ ਹੈ।
ਕੇਈਆਂ ਬੇਰਾਂ ਦੀਆਂ ਤਾਂ ਗਿਟਕਾਂ ਬੀ ਭੰਨ ਛੱਡੀਆਂ ਨੇ।
ਇਹ ਕਾਹਦੇ ਨਾਲ ਭੰਨਦੇ ਹਨ? ਤੋਤੇ ਦੀ ਲੰਮੀ
ਡਿੰਗੀ ਚੁੰਝ ਕੈਂਚੀ ਵਾਕਨ ਤ੍ਰਿੱਖੀ ਹੁੰਦੀ ਹੈ। ਇਸ ਨਾਲ
ਬਦਾਮ ਨੂੰ ਭੰਨਕੇ ਵਿੱਚੋਂ ਗਿਰੀ ਬੀ ਕੱਢ ਲੈਂਦਾ ਹੈ।
ਸ੍ਰੀਂਹ ਦੀਆਂ ਸੁੱਕੀਆਂ ਫਲੀਆਂ ਦੇ ਵਿਚਲੇ ਬੀ
ਕਿੱਡੇ ਕਰੜੇ ਹੁੰਦੇ ਹਨ, ਉਨਾਂ ਦੀਆਂ ਵਿੱਚੋਂ ਬੀ
ਗਿਰੀ ਕੱਢ ਕੇ ਖਾ ਲੈਂਦਾ ਹੈ। ਔਹ ਇੱਕ
ਟੋਟਾ ਬੇਰੀ ਦੀ ਨਵੀ ਟਹਿਨੀਂ ਤੇ ਬੈਠਾ ਜੇ।
ਵੇਖੋ ਟਹਿਣੀ ਕਿਹੀ ਰੱਸੀ ਜਿਹੀ ਪਤਲੀ ਹੈ।
ਕਿਵੇਂ ਇਹ ਨੂੰ ਪੰਜਿਆਂ ਵਿੱਚ ਫੜਿਆ ਹੋਇਆ ਸੁ