ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੧)

ਖਲੋਤੀਆਂ ਰਹਿੰਦੀਆਂ ਸਨ। ਸਰਾਂ ਵਿੱਚ ਅਮੀਰ
ਬੀ ਆ ਉਤਰਦੇ ਸਨ। ਜਿਸ ਵੇਲੇ ਕਿਸੇ ਅਮੀਰ
ਨੂੰ ਬੱਘੀ ਵਿੱਚ ਚੜ੍ਹਕੇ ਕਿੱਧਰੇ ਜਾਣ ਦੀ ਲੋੜ
ਹੁੰਦੀ ਸੀ ਉਹਦਾ ਨੌਕਰ ਜਾਂ ਉਹ ਆਪ ਸਰਾਂ ਦੇ ਬੂਹੇ
ਕੋਲ ਆਕੇ ਅਵਾਜ਼ ਮਾਰਦਾ ਸੀ "ਬੱਘੀ ਲਿਆਓ"
ਜਿਸ ਬੱਘੀ ਵਾਲੇ ਦੀ ਵਾਰੀ ਹੁੰਦੀ ਸੀ, ਆਪਣੀ ਬੱਘੀ
ਲਿਆ ਖੁਲ੍ਹਾਰਦਾ ਸੀ।
ਸਰਾਂ ਦੇ ਬੂਹੇ ਕੋਲ ਇੱਕ ਸੁਦਾਗਰ ਦੀ ਹਵੇਲੀ
ਸੀ। ਸਦਾਗਰ ਨੇ ਹਵੇਲੀ ਤੇ ਇੱਕ ਤੋਤੇ ਦਾ ਪਿੰਜਰਾ
ਚਾ ਟੰਗਿਆ ਸੀ। ਤੋਤਾ ਇਹੀ ਬੋਲੀ ਸਿੱਖ ਗਿਆ।
"ਬੱਘੀ ਲਿਆਓ, ਬੱਘੀ ਲਿਆਓ" ਇੱਕ ਦਿਨ ਤੋਤਾ
ਬੋਲਿਆ "ਬੱਘੀ ਆਓ ਬੱਘੀ ਵਾਲਾ ਬੱਘੀ ਲੈ
ਆਇਆ, ਤੇ ਅੱਗੇ ਬੱਘੀ ਵਿੱਚ ਚੜ੍ਹਨ ਵਾਲਾ
ਕੋਈ ਨਹੀਂ ਸੀ। ਹੱਕਾ ਬੱਕਾ ਹੋਕੇ ਪਿਛੋਂ ਮੁੜ ਗਿਆ ਤਾਂ
ਜਾਕੇ ਸਾਰੀਆਂ ਬੱਘੀਆਂ ਤੋਂ ਪਿੱਛੇ ਖਲੋਣਾ ਪਿਆ, ਤੋਤਾ
ਫੇਰ ਬੋਲਿਆ "ਬੱਘੀ ਲਿਆਓ" ਦੁਜੇ ਬੱਘੀ ਵਾਲੇ
ਨਾਲ ਬੀ ਇਹੋ ਹਾਲ ਹੋਇਆ। ਤ੍ਰੀਜੀ ਵਾਰ ਫੇਰ ਤੋਤਾ
ਬੋਲਿਆ ਤਾਂ ਤ੍ਰੀਜੀ ਬੱਘੀ ਵਾਲੇ ਨੇ ਬੀ ਉਸੇ ਤਰ੍ਹਾਂ
ਆਪਣੀ ਵਾਰੀ ਗਵਾਈ॥
ਬੱਘੀਆਂ ਵਾਲਿਆਂ ਆਖਿਆ ਇਹ ਸਾਡੇ ਨਾਲ
ਕੌਨ ਮਖੌਲ ਕਰਦਾ ਹੈ? ਐਤਕੀ ਰਲ ਕੇ ਚੱਲੀਏ,