ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੩)


ਦੇਂਦੀਆਂ ਹਨ। ਇਸੇ ਲਈ ਬੈਠੀਆਂ ਬੈਠੀਆਂ ਲੜਨ
ਲੱਗ ਪੈਂਦੀਆਂ ਹਨ, ਜੇ ਪਹਿਲੇ ਸੋਚ ਸਮਝ ਕੇ ਗੱਲ
ਕਰਨ ਤਾਂ ਬਖੇੜੇ ਕਿਉਂ ਪੈਣ,
ਸਾਨੂੰ ਚਾਹੀਦਾ ਹੈ ਕਿ ਜਦੋਂ ਕੋਈ ਗੱਲ ਕਰਨ
ਲੱਗੀਏ ਤਾਂ ਪਹਿਲੇ ਮਨ ਵਿੱਚ ਵਿਚਾਰ ਕਰ ਲਈਏ
ਭਈ ਇਸ ਗੱਲ ਨਾਲ ਕਿਸੇ ਦਾ ਮਨ ਤਾਂ ਨਾਂ ਦੁਖੇਗਾ?
ਸਦਾ ਮਿੱਠਾ ਬੋਲਣਾ ਚਾਹੀਦਾ ਹੈ। ਕੌੜੀ ਗੱਲ ਭਾਵੇਂ
ਸੱਚੀ ਬੀ ਹੋਵੇ ਨਾ ਕਹੋ।
ਕਈਆਂ ਤੀਵੀਆਂ ਦੀ ਵਾਦੀ ਹੈ ਕਿ ਦਜੇ ਦੇ
ਔਗੁਣ ਉਹਦੇ ਮੂੰਹ ਉੱਤੇ ਕਹਿ ਦੇਂਦੀਆਂ ਹਨ ਅਤੇ
ਫੇਰ ਇਹ ਫੜ ਮਾਰਦੀਆਂ ਹਨ ਕਿ ਅਸੀਂ ਸੱਚ ਬੋਲਦੀਆਂ
ਹਾਂ, ਸਾਨੂੰ ਕਿਸੇ ਦਾ ਲਿਹਾਜ਼ ਨਹੀਂ। ਪਰ ਇਹ
ਗੱਲ ਮਾੜੀ ਹੈ। ਸਦਾ ਅਜੇਹੇ ਬਚਨ ਬੋਲੋ ਜਿਨ੍ਹਾਂ ਨੂੰ
ਸੁਣ ਕੇ ਹੋਰਨਾਂ ਦਾ ਕੁਝ ਭਲਾ ਹੋਵੇ ਅਤੇ ਉਨ੍ਹਾਂ ਦਾ
ਮਨ ਪਰਿਸਨ ਹੋਵੇ।
ਪਰਮੇਸ਼੍ਵਰ ਨੇ ਸਾਨੂੰ ਦੋ ਕੰਨ ਦਿੱਤੇ ਹਨ ਅਤੇ
ਇੱਕ ਜੀਭ। ਸਾਨੂੰ ਚਾਹੀਦਾ ਹੈ ਕਿ ਦੋ ਗੱਲਾਂ ਸੁਣ ਕੇ
ਇੱਕ ਗੱਲ ਕਰੀਏ। ਕੇਹੀ ਸੋਹਣੀ ਅਖੌਤ ਹੈ "ਇੱਕ ਚੁੱਪ
ਸੌ ਸੁਖ" ਯਾਦ ਰੱਖੋ ਜਦੋਂ ਦੋ ਜਨਾਨੀਆਂ ਗੱਲਾਂ
ਕਰਦੀਆਂ ਹੋਨ ਤਾਂ ਵਿੱਚ ਨ ਬੋਲ ਪਓ ਇਹ ਮੂਰਖਾਂ ਦਾ
ਕੰਮ ਹੈ। ਬਿਨਾਂ ਬੁਲਾਏ ਬੋਲਣਾ ਬੀ ਬਰਾ ਦੇ ਕਿਸੇ