ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੪)


ਦੀ ਨਿੰਦਿਆ ਚੁਗਲੀ ਕਰਨੀ ਬੀ ਪਾਪ ਹੈ। ਸੌਂਹ
ਖਾਕੇ ਸੱਚੀਆਂ ਨਾਂ ਬਣੋ। ਗਾਲ੍ਹਾਂ ਨਾਲ ਆਪਣਾ ਮੂੰਹ
ਗੰਦਾ ਨਾਂ ਕਰੋ। ਇਨ੍ਹਾਂ ਗੱਲਾਂ ਉੱਤੇ ਚੱਲਣ ਨਾਲ
ਤੁਹਾਡਾ ਬੋਲਣਾ ਸਕਰਥ ਹੋਵੇਗਾ।

ਦੋਹਰਾਂ ॥


ਕਰਨੀ ਚਾਹੀਂ ਗੱਲ ਜੋ ਮਨ ਵਿੱਚ ਉਸ ਨੂੰ ਤੋਲ।
ਬਿਨਾਂ ਬਿਚਾਰੇ ਨਾ ਕਦੇ ਮੂੰਹ ਥੀਂ ਕੁਝ ਬੀ ਬੋਲ॥

(੩੬) ਰੋਟੀ ॥੩॥


ਅੰਦਰੋਂ ਵੀਰੋ ਆਟਾ ਲਿਆਕੇ ਦਾਦੀ ਨੂੰ ਆਖਣ
ਲੱਗੀ "ਮਾਂ ਜੀ ਦੱਸੋ ਮੈਂ ਕਿੱਕੁਰ ਆਟਾ ਗੁੰਨ੍ਹਾਂ?"
ਦਾਦੀ-ਆਟੇ ਦੀ ਪਰਾਤ ਵਿੱਚ ਢੇਰੀ ਜਿਹੀ ਕਰਕੇ
ਸੱਜੇ ਹੱਥ ਨਾਲ ਵਿਚਕਾਰ ਟੋਆ ਕਰ ਲੈ ਤਾਂ
ਜੋ ਆਸੇ ਪਾਸੇ ਬੰਨੀ ਵਾਕੁਰ ਹੋ ਜਾਏ ਤੇ ਵਿਚ
ਕਾਰ ਪਾਣੀ ਜੋਗ ਥਾਂ ਰਹੇ। ਵੀਰੋ ਨੇ ਉਸੇ
ਤਰ੍ਹਾਂ ਕੀਤਾ॥
ਵੀਰੋ---ਮਾਂ ਜੀ ਹੁਣ ਕੀ ਕਰਾਂ?
ਦਾਦੀ---ਪਾਣੀ ਦਾ ਕਟੋਰਾ ਜੋ ਭਰਿਆ ਹੋਯਾ ਕੋਲ
ਰੱਖਿਆ ਹੁੰਦਾ ਹੈ ਫੜ ਕੇ ਕੋਈ ਅੱਧਾ ਕੁ