ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩)

ਹੁੰਦੇ ਹਨ? ਇਹ ਦੋ ਵੇਲੇ ਦੁੱਧ ਦੇਂਦੀ ਹੈ। ਦੁੱਧ ਜਿਹੀ
ਕੋਈ ਅੰਮ੍ਰਿਤ ਵਸਤ ਨਹੀਂ। ਗੋਕੇ ਸੱਜਰੇ ਦੁੱਧਦਾ ਕਿਹਾ
ਚੰਗਾ ਸੁਆਦ ਹੁੰਦਾ ਹੈ। ਇਸਦੇ ਪੀਤਿਆਂ ਕਿਹੀ ਸ਼ਾਂਤੀ ਆ
ਜਾਂਦੀ ਹੈ। ਸਾਰੀ ਭੁੱਖ ਤ੍ਰੇਹ ਲਹਿ ਜਾਂਦੀ ਹੈ ਅਤੇ ਸਰੀਰ
ਤਕੜਾ ਹੁੰਦਾ ਹੈ। ਫੇਰ ਏਸ ਦੁੱਧ ਤੋਂ ਦਹੀ ਲੱਸੀ,ਮੱਖਣ,
ਘਿਉ ਆਦਿਕ ਬਨਦੇ ਹਨ। ਦੁੱਧ ਨੂੰ ਕਾਹੜਿਆਂ ਉੱਤੇ
ਮਲਾਈ ਆਉਂਦੀ ਹੈ। ਦੁੱਧ ਦਾ ਖੋਆ ਮਾਰਕੇ ਉਹਦੇ
ਪੇੜੇ ਅਤੇ ਤਰ੍ਹਾਂ ਤਰ੍ਹਾਂ ਦੀਆਂ ਮਿਠਿਆਈਆਂ ਬਨਾਂਦੇ
ਹਨ
ਨਿਰਾ ਦੁੱਧ ਨਹੀਂ,ਸਗੋਂ ਹੋਰ ਦਾਣਾ ਫੱਕਾ ਬੀਜੋ
ਅਸੀਂ ਖਾਕੇ ਜੀਉਂਦੇ ਹਾਂ, ਗਊ ਦੀ ਹੀ ਦਯਾ
ਨਾਲ ਲੱਭਦਾ ਹੈ। ਤੁਸਾਂ ਸੁਨਿਆਂ ਨਹੀਂ?
"ਧੰਨ ਗਊ ਦਾ ਜਾਇਆ ਜਿਸ ਸਾਰਾ ਮੁਲਖ
ਵਸਾਇਆ? । ਬਲਦ ਹਲੀਂ ਜੁੱਪਦੇ ਹਨ, ਕੋਲੂਆਂ ਅਤੇ
ਖੂਹਾਂ ਵਿੱਚ ਵਗਦੇ ਹਨ, ਅਤੇ ਗੱਡੇ ਖਿੱਚਦੇ ਹਨ।
ਕਿਹੜੀ ਮਿਹਨਤ ਹੈ, ਜਿਸ ਵਿੱਚ ਬਲਦ ਕੰਮ ਨਹੀਂ
ਆਉਂਦੇ?
ਗਊ ਦਾ ਗੋਹਾ ਬੀ ਕੰਮ ਆਉਂਦਾ ਹੈ, ਇਹਦਾ
ਮੁਲ੍ਹੜ ਬੜਾ ਚੰਗਾ ਹੁੰਦਾ ਹੈ। ਗਰੀਬ ਥਾਪੀਆਂ ਥਪਕੇ
ਬਾਲਦੇ ਹਨ, ਕੋਠੇ ਲਿੰਬਦੇ ਹਨ। ਗੋਹੇ ਨਾਲ ਚੌਂਕੇ