ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੫)


ਪਾਣੀ ਆਦੇ ਵਿੱਚ ਪਾ ਕੇ ਸੱਜੇ ਹੱਥ ਨਾਲ
ਰਲਾ। ਜਦ ਰਲਾਇਆ ਤਾਂ ਸਾਰਾ ਆਟਾ
ਚੰਗੀ ਤਰਾਂ ਨਾ ਰਲਿਆ ਕਿੱਧਰੋਂ ਸੁੱਕਾ
ਕਿੱਧਰੋਂ ਗਿੱਲਾ ਰਹਿ ਗਿਆ।
ਵੀਰੋ---ਮਾਂ ਜੀ ਇਹ ਕਿਸ ਤਰ੍ਹਾਂ ਦਾ ਹੋ ਗਿਆ ਹੈ ਮੈਂ
ਕੀ ਕਰਾਂ ਮੈਨੂੰ ਵੱਲ ਨਹੀਂ ਆਉਂਦਾ।
ਦਾਦੀ---ਜੋ ਵੱਡੀ ਉਮਰ ਦੀ ਸੀ ਕਾਹਲੀ ਨਾਂ ਪਈ ਸਗੋਂ
ਸਹਿਜ ਸੁਭਾ ਨਾਲ ਉੱਠਕੇ ਆਈ ਤੇ
ਆਖਿਆ-ਪੁੱਤ੍ਰ ਥੋਹੜਾ ਕੁ ਪਾਣੀ ਪਾਕੇ ਸੁੱਕੇ
ਨੂੰ ਗਿੱਲਾ ਕਰ ਤੇ ਫੇਰ ਹੱਥ ਨਾਲ ਪਾਣੀ ਲਾ
ਲਾ ਕੇ ਦੋਹਾਂ ਹੱਥਾਂ ਨਾਲ ਗੁੰਨ੍ਹ। ਖੱਬਾ ਹੱਥ
ਹਠਾਹਾ, ਸੱਜਾ ਹੱਥ ਉਤੇ ਰੱਖਕੇ ਮੁੱਕੀ ਦਿਹ
ਤਾਂ ਜੋ ਗਿਲਟਾਂ ਉਲਟਾਂ ਹੈਨ ਫਿਸ ਜਾਣ ਅਰ
ਆਟਾ ਇੱਕੋ ਜੇਹਾ ਹੋ ਜਾਏ। ਮੁੜ ਥੋਹੜਾ ਕੁ
ਪਾਣੀ ਓਤੇ ਛਿਣਕ ਕੇ ਭਿਓ ਵੱਡ। ਥੋਹੜੇ
ਚਿਰ ਨੂੰ ਆਰੀ। ਕੁਛ ਚਿਰ ਮਗਰੋਂ ਜਦ
ਵੀਰੋ ਆਟਾ ਸੁਆਰਨ ਲੱਗੀ ਤਾਂ ਬੋਲੀ "ਮਾਂ ਜੀ
ਆਟਾ ਤੇ ਡਾਢਾ ਪੀੱਡਾ ਜੇਹਾ ਹੋ ਗਿਆ ਹੈ
ਹੁਣ ਮੈਂ ਕੀ ਕਰਾਂ?"॥
ਦਾਦੀ-ਬੱਚੀ ਜਦ ਗੁੰਨ੍ਹਕੇ ਰੱਖਦਾ ਹੈ ਤਾਂ ਆਟੇ ਦੀਆਂ
ਕਣੀਆਂ ਭਿੱਜਕੇ ਵੱਲ ਜਾਂਦੀਆਂ ਹਨ। ਇਸ