ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੬)


ਕਰਕੇ ਪੀੱਡਾ ਹੋ ਜਾਂਦਾ ਹੈ ਮੁੜ ਆਟੇ ਨੂੰ
ਸੁਆਰੀਏ ਤਾਂ ਠੀਕ ਹੁੰਦਾ ਹੈ।
ਵੀਰੋ---ਆਟਾ ਕਿੱਕੁਰ ਸੁਆਰੀਦਾ ਹੈ? ਮੈਨੂੰ ਦੱਸੋ?
ਦਾਦੀ---ਥੋਹੜਾ ਪਾਣੀ ਪਾਕੇ ਮੱਕੀ ਦੇਈਦੀ ਹੈ। ਜਦ
ਤੀਕੁਰ ਲੇਸਦਾਰ ਨਾ ਹੋ ਜਾਏ ਬੱਸ ਨਹੀਂ ਕਰੀ
ਦੀ। ਮੁੜ ਪਰਾਤ ਦੇ ਵਿਚਕਾਰ ਪਾਣੀ ਲਾਕੇ
ਤੇ ਦੋਹਾਂ ਹੱਥਾਂ ਨੂੰ ਪਾਣੀ ਨਾਲ ਭਿਉਂ ਕੇ ਆਟੇ ਨੂੰ
ਫੜ ਕੇ ਤੌਣ ਕਰਕੇ ਰੱਖ ਦੇਈ ਦੀ ਹੈ।
ਵੀਰੋ ਨੇ ਅਪਣੀ ਵੱਲੋਂ ਤਾਂ ਉੱਥੇ
ਤਰ੍ਹਾਂ ਕੀਤਾ ਪਰ ਜਦ ਦਾਦੀ ਨੇ ਆਕੇ
ਵੇਖਿਆ ਤਾਂ ਪਰਾਤ ਦੇ ਨਾਲ ਸਾਰਾ ਆਟਾ
ਚਿੰਬੜਿਆ ਹੋਯਾ ਅਰ ਤੌਣ ਵਿੱਕਲਲਤ੍ਰੀ
ਜੇਹੀ ਤੇ ਚੌੜੀ ਕਰਕੇ ਰੱਖੀ ਹੋਈ ਡਿੱਠੀ।
ਵੇਖਕੇ ਬੋਲੀ:-
ਦਾਦੀ-ਉਰੇ ਆ ਮੈਂ ਤੈਨੂੰ ਤੌਣ ਦਾ ਵੱਲ ਦੱਸਾਂ॥
ਸਾਰੀ ਪਰਾਤ ਨੂੰ ਪਾਣੀ ਲਾਕੇ ਲੱਗਿਆ ਦਾ ਆਟਾ
ਉਗਾਲਿਆ ਤੇ ਫੇਰ ਆਟੇ ਨੂੰ ਫੜਕੇ ਫੇਰਿਆ
ਅਰ ਸਾਰਾ ਆਟਾ ਲਾਹਕੇ ਸਾਫ਼ ਸੁਥਰੀ
ਤੌਣ ਕੀਤੀ। ਵੀਰੋ ਨੇ ਦਾਦੀ ਦੀ ਤੌਣ
ਬਣਾਨੀ ਚੰਗੀ ਤਰ੍ਹਾਂ ਚੇਤੇ ਰੱਖੀ ਅਰ