ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੭)


ਤ੍ਰਿਕਾਲਾਂ ਨੂੰ ਜਦ ਗੁੰਨ੍ਹਣ ਬੈਠੀ ਤਾਂ
ਅੱਗੇ ਨਾਲੋਂ ਚੰਗਾ ਗੁੰਨ੍ਹਿਆਂ ਅਰ ਤੌਣ
ਬੀ ਚੰਗੇਰੀ ਬਣਾਈ। ਇਸੇ ਤਰ੍ਹਾਂ ਕਰਦਿਆਂ
ਥੋੜਿਆਂ ਦਿਨਾਂ ਵਿੱਚ ਉਸਨੂੰ ਆਟਾ ਗੁੰਨ੍ਹਣ,
ਸਵਾਰਨ ਅਰ ਤੌਣ ਕਰਨ ਦੀ ਜਾਚ
ਆ ਗਈ।

(੩੭) ਗੀਤ ॥



ਖੇਡੀ ਸਾਂ ਪਰ ਖੇਡੀ ਸਾਂ।
ਬਾਬਲ ਦੇ ਦਰਬਾਰ।
ਸੁਖ ਅਨੰਦ ਨਿੱਤ ਹੀ ਰਹਿੰਦਾ।
ਨਹੀਂ ਸੀ ਕੁਝ ਵਿਚਾਰ॥
ਖਾਣ ਪੀਣ ਦਾ ਫ਼ਿਕਰ ਨਾ ਕੋਈ।
ਖੇਡਾਂ ਸਈਆਂ ਨਾਲ
ਘਰ ਦੇ ਧੰਧੇ ਮੂਲ ਨ ਜਾਣਾਂ।
ਨਾ ਗ੍ਰਿਸਤ ਦੀ ਸਾਰ।
ਮਾਤਾ ਕਰੇ ਪਿਆਰ ਬਥੇਰਾ।}}
ਜੋ ਮੰਗਾਂ ਸੋ ਦੇਇ॥