ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੮)


ਭੈਣ ਭਾਈ ਸਾਂ ਸਾਰੇ ਸੌਖੇ।
ਦਯਾ ਕਰੀ ਕਰਤਾਰ।
ਧੰਨਬਾਦ ਪਈ ਕਰਦੀ ਦਾਸੀ।
ਹੈ ਪ੍ਰਭੂ ਦੀਨ ਦਿਆਲ।
ਸੁਖ ਦੇ ਦੇਵਣ ਵਾਲੇ।
ਦੁਖ ਦੇ ਮੋਚਣਹਾਰ!

( ੩੮) ਜਿਹਲਮ ਦਰਯਾ ॥


ਅਟਕੋਂ ਪਾਰ ਹੋਕੇ ਪੰਜਾਬ ਵੱਲ ਆਵੀਏ
ਤਾਂ ਪਹਿਲੇ ਜਿਹਲਮ ਦਾ ਦਰਯਾ ਆਉਂਦਾ ਹੈ।
ਇਹ ਕਸ਼ਮੀਰ ਦੇ ਰਾਜ ਵਿੱਚੋਂ ਨਿਕਲਦਾ ਹੈ॥
ਕੇਈਆਂ ਚੋਹਿਆਂ ਦਾ ਪਾਣੀ ਇਸ ਨਾਲ ਰਲਦਾ ਜਾਂਦਾ
ਹੈ। ਅਤੇ ਏਧਰ ਓਧਰ ਤੋਂ ਹੋਰ ਕੇਈਆਂ, ਪਹਾੜਾਂ
ਦੀਆਂ ਬਰਫ਼ਾਂ ਗਲ ਗਲ ਕੇ ਇਹਦੇ ਨਾਲ ਮਿਲ
ਜਾਂਦੀਆਂ ਹਨ ਜਿਸ ਕਰਕੇ ਇਸਦੇ ਵਿੱਚ ਢੇਰ ਪਾਣੀ
ਹੋ ਜਾਂਦਾ ਹੈ॥
ਥੋੜੀ ਦੂਰ ਅਗ੍ਹਾਂ ਨੂੰ ਸਿਰੀਨਗਰ ਦਾ ਸ਼ਹਿਰ
ਜਿਹੜਾ ਕਸ਼ਮੀਰ ਦੀ ਰਾਜਧਾਨੀ ਹੈ, ਇਹਦੇ ਸੱਜੇ
ਖੱਬੇ ਦੋਹਾਂ ਕੰਢਿਆਂ ਤੇ ਵਸਦਾ ਹੈ। ਇਸ ਵਿੱਚ ਰਾਜ
ਮਹਲ ਬੜੇ ਸੁੰਦਰ ਬਣੇ ਹੋਏ ਹਨ। ਬਹੁਤੇ ਮਕਾਨ