ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੯)


ਲੱਕੜੀਆਂ ਦੇ ਅਜਿਹੇ ਹਨ, ਜੇਹੜੇ ਬੇੜੀਆਂ ਵਾਂਙਨ
ਦਰਯਾ ਵਿੱਚ ਤਰਦੇ ਰਹਿੰਦੇ ਹਨ।
ਇੱਥੋਂ ਲੰਘਕੇ ਇਹ ਦਰਯਾ ਇੱਕ ਵੱਡੇ ਛੰਭ
ਵਿੱਚ ਜਾ ਵੜਦਾ ਹ,ਜੇਹੜਾਂ ਕੋਹਾਂ ਲੰਮਾਂ ਦੌੜਾ ਹੈ। ਇਸ
ਛੰਭ ਵਿੱਚ ਬੇੜੀਆਂ ਦਾ ਸੈਲ ਜਰੂਰ ਕਰਨਾ ਚਾਹੀਦਾ।
ਹੈ। ਛੰਭ ਭਾ ਕੀ ਹੈ, ਮਲਾਹਾਂ ਦਾ ਘਰ ਹੈ। ਬੇੜੀਆਂ ਦੇ
ਵਿੱਚ ਹੀ ਓਹ ਲੋਕ ਰਹਿੰਦੇ ਹਨ। ਵਿੱਚ ਹੀ ਤਰਕਾਰੀਆਂ
ਬੀਜ ਛੱਡਦੇ ਹਨ। ਖਾਨ ਪੀਣ ਤੇ ਰਹਿਣ ਬਹਿਣ ਦਾ
ਸਬ ਕੰਮ ਬੇੜੀਆਂ ਵਿੱਚ ਹੀ ਹੁੰਦਾ ਹੈ। ਛੰਭੋ
ਨਿਕਲਕੇ ਦਰਯਾ ਵੱਡੀਆਂ ਵੱਡੀਆਂ ਘਾਟੀਆਂ
ਵਿੱਚ ਜਾ ਵੜਦਾ ਹੈ। ਇੱਕ ਘਾਟੀ ਵਿੱਚ ਦਰਯਾ ਦੇ
ਸੱਜੇ ਕੰਢੇ ਤੇ ਸ਼ਹਿਰ ਬਾਰਾਮੂਲਾ ਵਸਦਾ ਹੈ। ਖੱਬੇ
ਕੰਢੇ ਤੇ ਟਾਂਗੇ ਦੀ ਸੜਕ ਬੜੀ ਸੁੰਦਰ ਦਿੱਸਦੀ
ਹੈ।
ਪਹਾੜਾਂ ਥੋਂ ਲੰਘਕੇ ਅੱਗੇ ਇਸ ਵਿੱਚ ਬੇੜੀਆਂ
ਚਲਦੀਆਂ ਹਨ। ਆਓ! ਅਸੀਂ ਬੇੜੀ, ਵਿੱਚ ਬੈਠ
ਜਾਈਏ। ਵੇਖੋ ਇਸਦੇ ਸੱਜੇ ਹੱਥ ਇੱਕ ਸ਼ਹਿਰ
ਆਇਆ ਹੈ। ਇਹ ਜਿਹਲਮ ਦਾ ਸ਼ਹਿਰ ਹੈ।
ਇਸੇ ਸ਼ਹਿਰ ਦੇ ਨਾਂ ਤੇ ਦਰਯਾ ਦਾ ਨਾਂ ਬੀ ਜਿਹਲਮ
ਪਆ ਹੈ। ਇਹ ਦੇ ਕੋਲ ਹੀ ਦਰਯਾ ਤੇ ਇੱਕ ਵੱਡਾ