ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੦)

ਲੋਹੇ ਦਾ ਦੋਹਰਾ ਪਲ ਹੈ। ਉੱਤੋਂ ਰੇਲ ਦੀ ਲੰਘਦੀ
ਜਾਂਦੀ ਹੈ। ਹੋਠੋੰ ਆਦਮੀ ਤੇ ਹੋਰ ਘੋੜੇ ਆਦਕ ਪਸੂ ਪਏ
ਲੰਘਦੇ ਹਨ। ਅੱਗੋਂ ਖੁਲ੍ਹਾ ਮੈਦਾਨ ਆ ਗਿਆ। ਲੂਣ
ਦੇ ਪਹਾੜ ਦੇ ਖੱਬੇ ਪਾਸੇ ਚੋਖੀ ਦੂਰ ਲਗਾ ਜਾਂਦਾ ਹੈ,
ਅਗ੍ਹਾਂ ਜਾ ਕੇ ਤ੍ਰਿਮੂੰ ਘਾਟ ਤੇ ਪਹੁੰਚਕੇ ਇਹ ਝਨਾਂ ਨਾਲ
ਰਲ ਜਾਂਦਾ ਹੈ॥

(੩੯) ਦੋ ਭਾਂਡਿਆਂਦੀ ਕਹਾਣੀ ॥


ਇੱਕ ਵਾਰੀ ਦਰਯਾ ਵਿੱਚ ਇੱਕ ਲੋਹੇ ਦਾ
ਡੋਲ ਅਤੇ ਇੱਕ ਮਿੱਟੀ ਦਾ ਘੜਾ ਤਾਰੀਆਂ ਲਾਂਦੇ
ਵਹਿੰਦੇ ਜਾਂਦੇ ਸਨ। ਜਦ ਉਨ੍ਹਾਂਦੇ ਵਿੱਚ ਥੋੜੀ ਜੇਹੀ
ਵਿੱਥ ਰਹੀ, ਤਾਂ ਡੋਲ ਨੇ ਆਖਿਆ, ਓ ਭਾਈ ਘੜਿਆ
ਤੂੰ ਮੈਥੋਂ ਐਨੀ ਦੂਰ ਕਿਉਂ ਰਹਿੰਦਾ ਹੈਂ? ਅਸੀਂ
ਆਪਸ ਵਿੱਚ ਭਿਰਾ ਭਿਰਾ ਹਾਂ, ਨੇੜੇ ਤਾਂ ਆਉ
ਚੱਲ ਇਕੱਠੇ ਰਲਕੇ ਤੁਰੇ ਚੱਲਾਂਗੇ ਅਤੇ ਆਪ ਵਿਚ
ਗੱਲਾਂ ਬਾਤਾਂ ਕਰਦੇ ਜਾਵਾਂਗੇ॥

ਘੜੇ ਨੇ ਉੱਤਰ ਦਿੱਤਾ ਏਹ ਗੱਲ ਕਦੀ ਨਹੀ
ਹੋਣੀ, ਰਤੀਕ ਪਰੇਡੇ ਹੀ ਹੋ ਜਾਓ ਤੇਰੇ ਨੇੜੇ ਤਾਂ ਮੈਂ
ਕਦੀ ਨਾ ਚੁੱਕਾਂ, ਕਿਉਂ ਜੋ ਕਦੀ ਅਸੀਂ ਆਪੋ ਵਿੱਚ