ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੩)

ਦੋਹਰਾ ॥


ਭਲੀ ਹੋਣ ਦੇ ਚਾਹਿੰ ਤੂੰ ਬੈਠ ਭਲੀ ਦੇ ਪਾਸ।
ਸੰਗਤ ਨਾ ਕਰ ਬਰੀ ਦੀ ਕਰਦੀ ਸਤਯਾਨਾਸ॥

(੪੧) ਨਹਿਰਾਂ ॥


ਪੰਜਾਬ ਦੇ ਸਾਰੇ ਦਰਿਆ ਪਹਾੜਾਂ ਵਿੱਚੋਂ
ਆਂਉਂਦੇ ਹਨ, ਮੈਦਾਨ ਵਿੱਚ ਜਿੱਥੇ ਜਿੱਥੋਂ ਲੰਘਦੇ ਹਨ ਉਹ
ਥਾਂਵਾਂ ਨਿਹਾਲ ਹੋ ਜਾਂਦੀਆਂ ਹਨ।ਜਿੰਨਾ ਪਾਣੀ ਸਮੰਦਰ
ਵਿੱਚ ਲਗਾ ਜਾਂਦਾ ਹੈ ਉਹ ਕਿਸੇ ਅਰਥ ਨਹੀਂ ਲੱਗਦਾ
ਏਸ ਲਈ ਦਰਯਾਵਾਂ ਦੇ ਪਾਣੀ ਤੋਂ ਉਨ੍ਹਾਂ ਹੀ ਲੋਕਾਂ ਨੂੰ
ਲਾਭ ਹੁੰਦਾ ਹੈ ਜੇਹੜੇ ਇਨ੍ਹਾਂ ਦੇ ਕੰਢਿਆਂਤੇ ਵਸਦੇ ਹਨ।
ਦਰਯਾਵਾਂ ਦੇ ਨੇੜੇ ਤੇੜੇ ਖੂਹ ਪੱਟੀਏ,ਤਾਂ ਬਹੁਤ ਨੇੜਿਓਂ
ਪਾਣੀ ਨਿਕਲਦਾ ਹੈ। ਪਰ ਜੇਹੜੇ ਦੇਸ ਦਰਯਾਵਾਂ ਤੋਂ
ਬਹੁਤ ਦੂਰ ਹਨ, ਓਥੇ ਖੂਹ ਪੱਟੇ ਜਾਣ ਤਾਂ ਪਾਣੀ
ਬਹੁਤ ਦੁਰੋਂ ਜਾਕੇ ਨਿਕਲਦਾ ਹੈ, ਜੋਗਾਂ ਨਾਲ ਬੀ
ਖਿਚਿਆ ਨਹੀਂ ਜਾਂਦਾ। ਪੰਜਾਬ ਦੇ ਵਿੱਚ ਅਜਿਹੇ ਥਾਂ
ਬਹੁਤ ਹਨ, ਜਿੱਥੇ ਕਿੰਨਿਆਂ ਕਿੰਨਿਆਂ ਕੋਹਾਂ ਵਿੱਚ
ਪਾਣੀ ਨਹੀਂ ਮਿਲਦਾ ਸੀ। ਜਿਮੀਆਂ ਵਿੱਚ ਫ਼ਸਲਾਂ ਮੀਂਹ
ਦੇ ਆਸਰੇ ਹੁੰਦੀਆਂ ਸਨ। ਜੇ ਵੇਲੇ ਸਿਰ ਵੱਸ ਗਿਆ
ਤਾਂ ਸੁਖ ਨਹੀ ਤੇ ਲੋਕ ਉੱਜੜ ਪੁੱਜੜ ਕੇ ਘਰ ਬਾਰ ਛੱਡ