ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੪)


ਕਿ ਆਪਣੇ ਸ਼ਿਕਾਰ ਦੀਆਂ ਨਿੱਕੀਆਂ ੨ ਰੁੱਢਾਂ ਵਿੱਚ
ਜਾ ਵੜਦਾ ਹੈ, ਇਸਦਾ ਰੰਗ ਭੂਰਾ, ਪੀਲੀ ਭਾਹ ਮਾਰਦਾ
ਹੈ, ਜਨੌਰ ਵੱਡਾ ਤਿਖਾ ਤੇ ਖਿਡਾਰੂ ਹੈ, ਤੁਰਦਾ ਹੋਇਆ
ਬਹੁਤਾ ਰੁੱਸੇ ਵਿੱਚ ਚਿੜ ੨ ਕਰਦਾ ਜਾਂਦਾ ਹੈ॥

ਵੀਜ਼ਲ ਦੀ ਭਾਂਤ ਦੇ ਜਨੌਰ


ਇਹ ਜਨੌਰ ਮੁਸ਼ਕ ਬਿਲਾਈ ਦੀ ਭਾਂਤ ਦੇ
ਜਨੌਰਾਂ ਨਾਲ ਬਹੁਤ ਮਿਲਦੇ ਹਨ, ਦੇਹ ਲੰਮੀ ਤੇ
ਪਤਲੀ, ਸਿਰ ਬਿੱਲੀ ਵਾਂਙੂੰ ਗੋਲ, ਟੰਗਾਂ ਨਿਕੀਆਂ ੨,
ਉਂਗਲਾਂ ਵਿੱਚ ਥੋੜੀ ਬਹੁਤ ਝਿਲੀ। ਇਹ ਵੱਡੇ ਭਾਰੇ
ਤਿੱਖੇ ਤੇ ਹੈਂਸਿਆਰੇ ਹਨ॥
ਹੁਣ ਅਸੀਂ ਤੁਹਾਨੂੰ ਇਨ੍ਹਾਂ ਵਿੱਚੋਂ ਕਈਆਂ ਦਾ
ਸਮਾਚਾਰ ਦਸਦੇ ਹਾਂ:-
ਮਾਰਟਨ ਜਿਸਨੂੰ ਜਿਲੇ ਕਮਾਊਂ ਵਿੱਚ ਤਿਤ੍ਰਾਲਾ
ਕਹਿੰਦੇ ਹਨ, ਪਹਾੜਾਂ ਵਿੱਚ ਰਹਿੰਦਾ ਹੈ। ਪੰਛੀ, ਆਂਡੇ
ਚੂਹੇ, ਚੂਹੀਆਂ, ਅਰ ਹੋਰ ਨਿੱਕੇ ੨ ਜਨੌਰ ਖਾਂਦਾ ਹੈ,
ਨੱਕ ਥੋਂ ਪੂਛ ਦੀ ਜੜ੍ਹ ਤੀਕਰ ਡੇਢਫੁੱਟ ਥੋਂ ਕੁਝ ਵਧੀਕ
ਲੰਮਾ ਹੁੰਦਾ ਹੈ, ਅਰ ਪੂਛ ਇੱਕ ਫੁੱਟ ਦੀ, ਦੇਹ ਦਾ ਰੰਗ
ਚਮਕਦਾ ਹੋਇਆ ਕਾਲੀ ਭਾਹ ਮਾਰਦਾ ਹੈ, ਭੂਰਾ ਜਿਹਾ