ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪)

 ਬੀ ਖਾਂਦੇ ਹਨ। ਮੋਈ ਹੋਈ ਗਊ ਬੀ ਸਾਡੇ ਵੱਡੇ ਕੰਮ ਕਰਦੀ ਹੈ। ਇਸਦੀ ਖੱਲ ਦੀਆਂ ਜੁੱਤੀਆਂ ਅਤੇ ਹੋਰ ਚੰਮ ਦੇ ਤਰ੍ਹਾਂ ਤਰ੍ਹਾਂ ਦੇ ਸਮਿਆਨ ਬਨਦੇ ਹਨ। ਸਿੰਗ ਬੀ ਐਵੇਂ ਨਹੀਂ ਜਾਂਦੇ, ਇਨ੍ਹਾਂ ਤੋਂ ਚਾਕੂਆਂ ਛੁਰੀਆਂ ਦੇ ਮੁੱਠੇ ਅਤੇ ਹੋਰ ਕਈ ਚੀਜਾਂ ਬਨਦੀਆਂ ਹਨ।

ਜਦ ਗਊ ਸਾਡੀ ਏਡੀ ਪਾਲਣਾ ਕਰਦੀ ਹੈ ਅਤੇ ਸਾਡੇ ਐਨੇ ਕੰਮ ਸਵਾਰਦੀ ਹੈ,ਤਾਂ ਅਸੀਂ ਏਸਦੀ ਕਿਉਂ ਨਾਂ ਚੰਗੀ ਤਰ੍ਹਾਂ ਟਹਿਲ ਕਰੀਏ? ਪਹਿਲਿਆਂ ਸਮਿਆਂ ਵਿੱਚ ਏਸੇ ਕਰਕੇ ਸਬ ਲੋਕ ਗਊ ਦੀ ਸੇਵਾ ਕਰਦੇ ਸਨ ਇਹ ਘਾਹ ਅਤੇ ਤੂੜੀ ਖਾਂਦੀ ਹੈ। ਵੰਡ ਵੜੇਵੇਂ ਅਤੇ ਖਲ ਦਾ ਗੁਤਾਵਾ ਪਾਇਆਂ ਦੁੱਧ ਵਧਦਾ ਹੈ। ਜੋ ਕੁਝ ਗਊ ਦੇ ਅੱਗੇ ਪਾਓ ਪਹਿਲਾਂ ਐਵੇਂ ਲੰਘਾਦੀ ਜਾਂਦੀ ਹੈ, ਅਤੇ ਢਿੱਡ ਭਰ ਲੈਂਦੀ ਹੈ, ਫੇਰ ਹੌਲੀ ਹੌਲੀ ਅੰਦਰੋਂ ਕੱਢ ਕੱਢਕੇ ਮੂੰਹ ਵਿੱਚ ਚਿੱਥਦੀ ਹੈ। ਤੁਸਾਂ ਗਊ ਨੂੰ ਉਗਾਲੀ ਕਰਦਿਆਂ ਵੇਖਿਆ ਹੀ ਹੋਵੇਗਾ। ਗਊਦੇ ਪੈਰ ਤੱਕੋ, ਕਿਹੋ ਜਿਹੇ ਹਨ, ਖੁਰ ਸਾਬਤ ਅਤੇ ਗੋਲ ਨਹੀਂ ਵਿੱਚੋਂ ਪਾਟੇ ਹੋਏ ਹਨ।

ਗਊ ਕੇਡੀ ਅਸ਼ੀਲ ਹੁੰਦੀ ਹੈ। ਜੇ ਕੋਈ ਕੁੜੀ ਅਸੀਲ ਹੋਵੇ ਤਾਂ ਲੋਕ ਆਖਦੇ ਹਨ "ਇਹਤਾਂ ਵਿਚਾਰੀ ਗਊ ਹੈ, ਪਰਮੇਸ਼ਰ ਨੂੰ ਗਊ ਨੂੰ ਦੋ ਸਿੰਗ ਵੀ ਦਿਤੇ ਹਨ। ਜਿਸ ਵੇਲੇ ਕੋਈ ਛੇੜੇ ਤਾਂ ਮਾਰਦੀ ਅਤੇ ਆਪਣਾ