ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੫)


ਰੰਗ ਹੁੰਦਾ ਹੈ, ਅਰ ਗਲ ਤੇ ਛਾਤੀ ਦਾ ਪੀਲਾ॥
ਨਿੱਕਾ ਜਿਹਾ ਬੱਚਾ ਲੈਕੇ ਪਾਲੋ, ਤਾਂ ਚੰਗਾ
ਗਿੱਝ ਜਾਂਦਾ ਹੈ, ਇੱਕ ਆਦਮੀ ਨੇ ਖੂਹ ਦੇ ਕੋਲ
ਪਲਿਆ ਹੋਇਆ ਸੀ। ਸਾਰਾ ਦਿਨ ਚਰਖੜੀ ਪੁਰ
ਝੂਲਦਾ ਸੀ, ਅਰ ਜੋ ਖੂਹ ਪੁਰ ਪਾਣੀ ਭਰਨ ਆਉਂਦਾ
ਸੀ, ਉਸ ਨਾਲ ਖੇਡਦਾ ਸੀ। ਮਾਰਟਨ ਕਈ ਭਾਂਤ
ਦੇ ਹਨ। ਕਈ ਏਸ਼ੀਆ ਦੇ ਬਾਹਲੇ ਦੇਸ਼ਾਂ ਵਿੱਚ ਲੱਭਦੇ
ਹਨ, ਅਰ ਕਈ ਯੂਰਪ ਵਿੱਚ॥
ਸੀਬਲ ਬੀ ਮਾਰਟਨ ਦੀ ਭਾਂਤ ਵਿੱਚੋਂ ਹੈ,
ਏਸ਼ੀਆ ਅਰ ਯੂਰਪ ਦੇ ਉੱਤਰੀ ਦੇਸਾਂ ਵਿੱਚ ਵੱਸੋਂ
ਥੋਂ ਦੂਰ ਜੰਗਲਾਂ ਵਿੱਚ ਲੱਝਦਾ ਹੈ, ਇਸਦੀ ਸਮੂਰ
ਚਮਕ ਵਾਲੀ, ਭੂਰੀ ਜਾਂ ਕਲੀ ਹੁੰਦੀ ਹੈ, ਪੱਟ ਵਾਙੂੰ
ਕੂਲੀ ਤੇ ਸਾਫ਼, ਸ਼ਾਹੂਕਾਰ ਲੋਕ ਇਸਨੂੰ ਪਹਿਨਦੇ
ਹਨ, ਇਸ ਦਾ ਰੰਗ ਸਿਆਲ ਵਿੱਚ ਬਹੁਤ ਚੰਗਾ
ਹੁੰਦਾ ਹੈ, ਇਸ ਲਈ ਸਿਆਲ ਵਿੱਚ ਹੀ ਇਸਦਾ
ਸ਼ਿਕਾਰ ਕਰਦੇ ਹਨ, ਪਰ ਇਸਦਾ ਸ਼ਿਕਾਰ ਵੱਡਾ
ਜਾਨ ਹੀਲਣ ਦਾ ਕੰਮ ਹੈ, ਕਿਉਂ ਜੋ ਜਿੱਥੇ ਇਹ
ਰਹਿੰਦਾ ਹੈ, ਉੱਥੇ ਸਰਦੀ ਵੱਡੇ ਕਹਿਰ ਦੀ ਹੁੰਦੀ
ਹੈ, ਅਰ ਬਰਫ਼ ਇੰਨੀ ਪੈਂਦੀ ਹੈ, ਕਿ ਰਸਤੇ ਬੰਦ