ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੬)


ਥੋਂ ਵੱਡਾ ਲਾਭ ਹੋਵੇਗਾ, ਪਰ ਮੈਂ ਗੇ ਇੱਕ ਇਹੋ
ਗੱਲ ਪੁੱਛਦੀ ਹਾਂ ਜੋ ਤੁਹਾਡੇ ਵਿੱਚੋਂ ਕੇਹੜਾ ਉਹਦੇ ਗਲ
ਟੱਲੀ ਬੈਨ੍ਹੇਗਾ।

(੪੩) ਤੜਕੇ ਜਾਗਣ ਦੇ ਗੁਣ ॥


ਕਈਆਂ ਕੁੜੀਆਂ ਦੀ ਵਾਦੀ ਹੈ ਕਿ ਬਹੁਤ
ਦਿਨ ਚੜ੍ਹੇ ਉੱਠਦੀਆਂ ਹਨ। ਸੂਰਜ ਸਿਰ ਤੇ ਆ ਜਾਂਦਾ
ਹੈ, ਪਰ ਉਹ ਮੰਜੇ ਉੱਤੇ ਸੱਤੀਆਂ ਪਈਆਂ ਘੁਰਾੜੇ
ਮਾਰਦੀਆਂ ਹਨ। ਮਾਂ ਨੇ ਜਗਾਇਆ ਤਾਂ ਮਸਾਂ ਮਸਾਂ
ਅੱਖਾਂ ਮਲਦੀਆਂ ਉੱਠੀਆਂ। ਨ੍ਹਾਉਂਦੀਆਂ ਧੋਂਦੀਆਂ ਨੂੰ
ਹੋਰ ਬੀ ਅਵੇਰ ਹੋ ਗਈ॥
ਉਨ੍ਹਾਂ ਕੁੜੀਆਂ ਨੂੰ ਸਵੇਰ ਦੇ ਵੇਲੇ ਦੀ ਸੋਭਾ ਦਾ
ਕੀ ਪਤਾ ਹੈ। ਠੰਢ ਠੰਢੀ ਵਾਉ ਸੂਰਜ ਨਿਕਲਣ ਥੋਂ
ਪਹਿਲਾਂ ਵਗਦੀ ਹੈ। ਪੰਛੀ ਬੋਲਦੇ ਹਨ, ਚਿੜੀਆਂ ਚੀਂ
ਚੀਂ ਕਰਦੀਆਂ ਹਨ। ਕੇਹਾ ਅਨੰਦ ਦਾ ਸਮਾਂ ਹੁੰਦਾ ਹੈ।
ਅਜੇਹੇ ਵੇਲੇ ਨੂੰ ਸੌਂ ਕੇ ਬਿਰਥਾ ਗੁਆ ਦੇਣਾ ਬੜੀ ਮੂਰਖ
ਤਾਈ ਹੈ॥
ਅਵੇਰੇ ਉੱਠਣ ਨਾਲ ਸਿਰ ਦੁਖਦਾ ਹੈ ਅਤੇ ਸਾਰਾ
ਦਿਨ ਸਰੀਰ ਢਿੱਲਾ ਰਹਿੰਦਾ ਹੈ। ਕਿਸੇ ਕੰਮ ਕਰਨ ਨੂੰ
ਜੀ ਨਹੀਂ ਚਾਹੁੰਦਾ ਅਤੇ ਮਨ ਵੀ ਉਦਾਸ ਰਹਿੰਦਾ ਹੈ।
ਫੇਰ ਰਾਤ ਨੂੰ ਛੇਤੀ ਨੀਦਰ ਨਹੀਂ ਆਉਂਦੀ। ਮੰਜੇ ਉੱਤੇ