ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੯)

ਚਲਨਾ ਫਿਰਨਾਂ ਘੁੰਮਨਾ
ਪਰਭਾਤ ਦਾ ਗੁਣਕਾਰ ਹੈ॥
ਵੇਦ ਯਾਣੇ ਆਖਦੇ
ਏਹਾ ਦਵਾਈ ਸਾਰ ਹੈ॥
ਤੜਕੇ ਹੀ ਉੱਠ ਜਾਗ ਭੈਣੋ
ਪਉਣ ਭੱਖਣ ਜਾਈਯੇ॥
ਫਿਰ ਕੇ ਤੁਰਕੇ ਮਾਰ ਛਾਲਾਂ
ਭੁੱਖ ਬਹੁਤ ਵਧਾਈਯੇ ॥੪॥
ਨੇਮ ਅਸੀਂ ਨਿਬਾਹੀਯੇ ਜੇ
ਤੜਕੇ ਉੱਠਕੇ ਫਿਰਨ ਦਾ।
ਰੋਗੀ ਹੋਇਯੇ ਕਦੇ ਬੀ
ਭੋਗੀਏ ਸੁਖ ਹੀ ਸਦਾ ॥੫॥

(੪੫) ਹਿਮਾਲਾ ਪਹਾੜ ॥


ਆਪਣੇ ਦੇਸ ਪੰਜਾਬ ਦੇ ਉੱਤਰਵੱਲ ਜਦ ਅਸੀਂ
ਅੱਖਾਂ ਚੁੱਕ ਕੇ ਵੇਖਦੇ ਹਾਂ ਤਾਂ ਸਾਡੀ ਨਜ਼ਰ ਵੱਡੇ
ਉੱਚੇ ਉੱਚੇ ਪਹਾੜਾਂ ਤੇ ਪੈਂਦੀ ਹੈ।ਇਨ੍ਹਾਂ ਦੀਆਂ ਟੀਸੀਆਂ
ਇਉਂ ਚਿੱਟੀਆਂ ਚਿੱਟੀਆਂ ਦਿਸਦੀਆਂ ਹਨ ਜੀਕੁਣ