ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੧)


ਦਿਆਰ ਅਤੇ ਚੀੜ੍ਹ ਦੀ ਲੱਕੜੀ ਬੀ ਇਸੇ
ਪਹਾੜ ਥੋਂ ਆਉਂਦੀ ਹੈ। ਖਰੋਟ, ਨਾਸ਼ਪਾਤੀ, ਬਟੰ
ਗੀਆਂ ਤੇ ਸੇਉ, ਨੇਜੇ ਆਦਿਕ ਫਲ ਜੇਹੜੇ ਤੁਸੀਂ
ਸਦਾ ਖਾਂਦੀਆਂ ਰਹਿੰਦੀਆਂ ਹੋ, ਬਾਹਲੇ ਇੱਸੇ ਪਹਾੜ
ਵਿੱਚ ਹੁੰਦੇ ਹਨ। ਤੁਹਾਡੇ ਵਿੱਚੋਂ ਕਿਹੜੀ ਨਹੀਂ ਜਾਣਦੀ
ਜੋ ਕਸ਼ਮੀਰ ਫਲਾਂ ਦਾ ਘਰ ਹੈ। ਕਸ਼ਮੀਰੀ ਨਾਖਾਂ ਅਤੇ
ਸੇਉ ਤੁਸਾਂ ਕਈ ਵਾਰੀ ਖਾਧੇ ਹੋਣਗੇ। ਇਹ
ਕਸ਼ਮੀਰ ਦੇ ਪਹਾੜ ਵੀ ਹਿਮਾਲਾ ਦੇ ਪਹਾੜਾਂ ਵਿੱਚੋਂ
ਹੀ ਹਨ।
ਪਹਾੜਾਂ ਵਿੱਚ ਪਿੰਡ ਇਸ ਤਰ੍ਹਾਂ ਨਹੀਂ ਹੁੰਦੇ
ਜਿਸ ਤਰ੍ਹਾਂ ਮੈਦਾਨਾਂ ਵਿੱਚ। ਪਹਾੜਾਂ ਵਿੱਚ ਇੱਕ ਘਰ
ਏਥੇ ਹੈ ਇੱਕ ਉਤੇ ਚੜ੍ਹਕੇ ਤੇ ਇੱਕ ਹੇਠਾਂ ਉਤਰ
ਕੇ। ਇਸੇ ਤਰਾਂ ਦੂਜੇ ਪਹਾੜ ਦੇ ਪਾਸਿਆਂ ਤੇ ਘਰ
ਹੁੰਦੇ ਹਨ। ਫੇਰ ਘਰ ਬੀ ਮੈਦਾਨਾਂ ਵਾਂਙਨ ਨਹੀਂ
ਬਨੇ ਹੁੰਦੇ। ਮੈਦਾਨਾਂ ਵਿੱਚ ਤਾਂ ਪਹਿਲਾਂ ਘਰ ਦੇ
ਹਿਠਾਂ ਵੜੀਦਾ ਹੈ। ਅਤੇ ਪੌੜੀਆਂ ਨਾਲ ਉਤਲੀ
ਛੱਤੇ ਚੜ੍ਹੀਦਾ ਹੈ। ਪਹਾੜਾਂ ਵਿੱਚ ਉਤਲੇ ਪਾਸਿਓ
ਆਓ, ਓਤਲੀ ਛੱਤੋਂ ਹਿਠਾਂ ਉਤਰ ਆਓ। ਹੇਠਲੇ
ਪਾਸਿਓ ਆਓ ਤਾਂ ਹੇਠਾਂ ਉੱਤੇ ਜਾਂ ਚੜ੍ਹੋ। ਪਹਾੜ ਵਿੱਚ
ਰਾਹ ਬੀ ਪਧਰੇ ਤੇ ਸਾਫ ਨਹੀਂ ਹੁੰਦੇ। ਫੇਰਵੇਂ, ਉੱਚੇ,
ਨੀਵੇਂ, ਅਤੇ ਪੱਥਰਾਂ ਵਾਲੇ ਹੁੰਦੇ ਹਨ। ਫੇਰ ਵੇਂ ਨਾ ਹੋਣ